16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਚੰਦੂਵਡਾਲਾ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ਲਈ ਵਿਸੇਸ਼ ਗ੍ਰਾਂਟ ਜਾਰੀ ਕੀਤੀ ਜਾਵੇ- ਸਰਪੰਚ ਰਵੇਲ ਸਿੰਘ

Ad Position 21
No active advertisement
ਅਜੀਤ ਡੈਸਕ 26-02-2026
ਕਲਾਨੌਰ, 25 ਫਰਵਰੀ (ਪੁਰੇਵਾਲ)-ਸਰਹੱਦੀ ਪਿੰਡ ਚੰਦੂਵਡਾਲਾ ਦੇ ਸਰਪੰਚ ਰਵੇਲ ਸਿੰਘ ਨੇ ਪਿੰਡ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦਾ ਕੰਮ ਜਾਰੀ ਹੈ ਤੇ ਬਾਕੀ ਰਹਿੰਦੇ ਕੰਮਾਂ ਲਈ ਸਰਕਾਰ ਕੋਲੋਂ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ | ਸਰਪੰਚ ਰਵੇਲ ਸਿੰਘ ਨੇ ਦੱਸਿਆ ਕਿ ਇਸ ਵਕਤ ਪਿੰਡ 'ਚ ਨਾਲੇ, ਨਾਲੀਆਂ, ਗਲੀਆਂ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਤਹਿਤ ਪਿੰਡ ਦੀ ਪੱਕੀ ਸੜਕ ਤੋਂ ਕਸ਼ਮੀਰ ਸਿੰਘ ਦੇ ਘਰ ਤੱਕ, ਸਰਦੂਲ ਸਿੰਘ ਦੇ ਘਰ ਤੱਕ, ਮੁਖਵਿੰਦਰ ਸਿੰਘ ਦੇ ਘਰ ਤੱਕ ਗਲੀਆਂ ਤੇ ਪਿੰਡ ਦੇ ਬਾਬਾ ਸ਼ਹੀਦਾਂ ਤੋਂ ਲੈ ਕੇ ਤਰਸੇਮ ਸਿੰਘ ਦੇ ਘਰ ਤੱਕ ਨਾਲੇ ਦੀ ਉਸਾਰੀ ਹੋ ਚੁੱਕੀ ਹੈ ਤੇ ਬਾਬਾ ਸ਼ਹੀਦਾਂ ਤੋਂ ਲੈ ਕੇ ਡੇਅਰੀ ਤੱਕ ਨਿਕਾਸੀ ਨਾਲੇ ਦਾ ਅਤੇ ਕੂੜਾ ਡੰਪ ਪਿੱਟ ਤਿਆਰੀ ਦਾ ਕੰਮ ਚੱਲ ਰਿਹਾ ਹੈ | ਇਸ ਮੌਕੇ ਬਲਵਿੰਦਰਪਾਲ ਪੰਚ, ਸੁਖਵਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਗੁਰਵਿੰਦਰ ਸਿੰਘ, ਕੰਵਲਜੀਤ ਸਿੰਘ, ਸਿਮਰਨਜੀਤ ਸਿੰਘ, ਦਲਬੀਰ ਸਿੰਘ ਆੜ੍ਹਤੀ, ਅਰਮਾਨਦੀਪ ਸਿੰਘ, ਸਤਨਾਮ ਸਿੰਘ, ਤਲਵਿੰਦਰ ਸਿੰਘ, ਲਖਵਿੰਦਰ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਦਿਲਬਾਗ ਸਿੰਘ, ਹੀਰਾ ਸਿੰਘ, ਬਲਵਿੰਦਰ ਸਿੰਘ, ਸਰਵਨ ਸਿੰਘ, ਸੁੱਖਾ ਸਿੰਘ, ਰਣਧੀਰ ਸਿੰਘ ਆਦਿ ਨੇ ਪਿੰਡ 'ਚ ਰਹਿੰਦੇ ਵਿਕਾਸ ਕੰਮਾਂ ਲਈ ਸਰਕਾਰ ਨੂੰ ਧਿਆਨ ਦੇਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਸ੍ਰੀ ਹਰਿਗੋਬਿੰਦਪੁਰ ਵਿਖੇ ਜਗਰਾਤੇ 'ਚ ਭਰੀ ਹਾਜ਼ਰੀ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਵਲੋਂ ਸੜਕ ਦੇ ਨਵੀਨੀਕਰਨ ਦਾ ਉਦਘਾਟਨ
Ad Position 24