ਸ੍ਰੀ ਹਰਿਗੋਬਿੰਦਪੁਰ, 25 ਫਰਵਰੀ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰਪਾਲ ਸਿੰਘ ਸ਼ਾਹਬਾਦ ਸਾਥੀਆਂ ਸਮੇਤ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦਫ਼ਤਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਦਫ਼ਤਰ 'ਚ ਬੀਤੀ ਰਾਤ ਕਰਵਾਏ ਗਏ ਮਹਾਂਮਾਈ ਦੇ ਜਗਰਾਤਾ 'ਚ ਹਾਜ਼ਰੀ ਭਰਨ ਲਈ ਉਚੇਚੇ ਤੌਰ 'ਤੇ ਪੁੱਜੇ | ਇਸ ਸਮੇਂ ਹਰਵਿੰਦਰਪਾਲ ਸਿੰਘ ਸ਼ਾਹਬਾਦ ਤੇ ਉਸ ਦੇ ਨਾਲ ਆਏ ਸਾਥੀਆਂ ਵਲੋਂ ਮਹਾਂਮਾਈ ਦੇ ਦਰਬਾਰ 'ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ | ਉਪਰੰਤ ਪ੍ਰਧਾਨ ਨਵਦੀਪ ਸਿੰਘ ਪੰਨੂੰ ਵਲੋਂ ਇੰਜਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੂੰ ਉਚੇਚੇ ਤੌਰ 'ਤੇ ਜਗਰਾਤੇ 'ਚ ਹਾਜ਼ਰੀ ਭਰਨ 'ਤੇ ਜੀ ਆਇਆਂ ਕਿਹਾ ਅਤੇ ਧਾਰਮਿਕ ਚਿੰਨ੍ਹ ਦੇ ਕਿ ਸਨਮਾਨਿਤ ਕੀਤਾ | ਇਸ ਸਮੇਂ ਪ੍ਰਧਾਨ ਨਵਦੀਪ ਸਿੰਘ ਪੰਨੂੰ, ਕੌਂਸਲਰ ਗੁਰਮੁੱਖ ਸਿੰਘ, ਕੌਂਸਲਰ ਤਰਸੇਮ ਸਿੰਘ, ਕੌਂਸਲਰ ਰਤਨ ਸਿੰਘ, ਬੋਧ ਰਾਜ, ਗੁਰਪ੍ਰੀਤ ਸਿੰਘ ਸੈਣੀ, ਮੋਹਨ ਲਾਲ ਕਾਲੀਆ, ਸਚਿਨ ਕਾਲੀਆ, ਸਿਮਰਜੀਤ ਸਿੰਘ ਯੂ.ਐੱਸ.ਏ., ਸ਼ੁਭਪ੍ਰੀਤ ਸ਼ਿੰਘ ਕਾਹਲੋਂ, ਮਨਪ੍ਰੀਤ ਸਿੰਘ ਕਾਹਲੋਂ, ਗੁਰਦਿਆਲ ਸਿੰਘ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਹਰਦੀਪ ਸਿੰਘ ਸੈਣੀ, ਤੇਜਿੰਦਰ ਸਿੰਘ ਪਨੂੰ, ਸੁਧੀਰ ਸਲਵਾਨ, ਕਾਕੂ, ਮੰਗਤ ਰਾਮ, ਧਰਮਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ |