ਨੌਸ਼ਹਿਰਾ ਮੱਝਾ ਸਿੰਘ, 26 ਫਰਵਰੀ (ਰਵੀ ਭਗਤ)-ਥਾਣਾ ਸੇਖਵਾਂ ਅਧੀਨ ਆਉਂਦੀ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਵਲੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਿ੍ਤਕ ਰੋਹਿਤ ਕੋਡਲ ਪੁੱਤਰ ਮਸਤ ਰਾਮ ਵਾਸੀ ਮਜੀਠਾ ਰੋਡ ਅੰਮਿ੍ਤਸਰ ਦੇ ਭਰਾ ਮਨੀਸ਼ ਕੋਡਲ ਨੇ ਦੱਸਿਆ ਕਿ ਬੀਤੀ 17 ਫਰਵਰੀ ਦੀ ਸ਼ਾਮ ਨੂੰ ਸਾਡਾ ਭਰਾ ਰੋਹਿਤ ਘਰ ਬਿਨ੍ਹਾਂ ਦੱਸੇ ਕਿਤੇ ਚਲਾ ਗਿਆ ਸੀ ਤੇ ਇਸ ਸਬੰਧੀ ਅੰਮਿ੍ਤਸਰ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ ਸੀ | ਅੱਜ ਚੌਕੀ ਨੌਸ਼ਹਿਰਾ ਮੱਝਾ ਸਿੰਘ ਵਲੋਂ ਮਿ੍ਤਕ ਦੀ ਲਾਸ਼ ਪਿੰਡ ਕਲੇਰ ਕਲਾਂ ਵਿਖੇ ਨਹਿਰ ਦੇ ਕਿਨਾਰੇ ਤੋਂ ਬਰਾਮਦ ਕੀਤੀ ਗਈ | ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ |