ਗੁਰਦਾਸਪੁਰ, 26 ਫਰਵਰੀ (ਚੱਕਰਾਜਾ)-ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਸਮੇਤ ਹੋਰ ਸਾਥੀਆ ਵਲੋਂ ਬੀਤੇ ਦਿਨੀਂ ਦੋਰਾਂਗਲਾ ਥਾਣੇ ਦੇ ਆਦੀਆਂ ਚੈੱਕ ਪੋਸਟ 'ਤੇ 2 ਪੁਲਿਸ ਮੁਲਾਜ਼ਮਾਂ ਏ.ਐਸ.ਆਈ ਗੁਰਨਾਮ ਸਿੰਘ ਤੇ ਹੋਮਕਾਰਡ ਜਵਾਨ ਅਸ਼ੋਕ ਕੁਮਾਰ ਦੀ ਹੱਤਿਆ ਦੋਂ ਬਾਅਦ ਪੁਲਿਸ ਮੁਕਾਬਲੇ 'ਚ ਮਾਰੇ ਗਏੇ ਨੌਜਵਾਨ ਰਣਜੀਤ ਸਿੰਘ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪੈ੍ਰੱਸ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪਾਰਟੀ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਪਰਿਵਾਰਾਂ ਨਾਲ ਗਹਿਰਾ ਦੁੱਖ ਸਾਂਝਾ ਕਰਦੀ ਹੈ | ਦੂਜੇ ਪਾਸੇ ਰਣਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਗੂਆਂ ਨੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਕਹਾਣੀ ਨੂੰ ਝੂਠ ਦੱਸਦਿਆਂ ਕਿਹਾ ਕ ਪੁਲਿਸ ਦਾ ਰਣਜੀਤ ਸਿੰਘ ਨੂੰ ਘਰ ਤੋਂ ਗਿ੍ਫ਼ਤਾਰ ਕਰਨਾ ਤੇ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਵਲੋਂ ਘਰ ਦੇ ਰਸਤੇ ਦੇ ਆਲੇ ਦੁਆਲੇ ਦੇ ਕੈਮਰਿਆਂ ਦੇ ਡੀ.ਵੀ.ਆਰ ਲਾਹ ਕੇ ਲੈ ਜਾਣਾ, ਇਹ ਸਭ ਪੁਲਿਸ ਦੇ ਇਰਾਦੇ ਜ਼ਾਹਿਰ ਕਰਦਾ ਹੈ ਕਿ ਪੁਲਿਸ ਅੱਗੇ ਕੀ ਕਰੇਗੀ? ਬਖਤਪੁਰਾ ਨੇ ਕਿਹਾ ਕਿ ਪੁਲਿਸ ਤੇ ਸਰਕਾਰ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲਾਂ ਦੀ ਆਪਣੀ ਨਕਾਮੀ ਨੂੰ ਛਪਾਉਣ ਲਈ ਕਥਿਤ ਤੌਰ 'ਤੇ ਰਣਜੀਤ ਸਿੰਘ ਨੂੰ ਪੁਲਿਸ ਮੁਕਾਬਲੇ 'ਚ ਮਾਰ ਮੁਕਾਇਆ ਹੈ | ਉਨ੍ਹਾਂ ਪੰਜਾਬ ਦੇ ਗਵਰਨਰ ਤੋਂ ਇਸ ਸਾਰੇ ਘਟਨਾਕ੍ਰਮ ਦੀ ਸੀ.ਬੀ.ਆਈ ਜਾਂ ਪੰਜਾਬ/ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਸ ਮੁਕਾਬਲੇ ਸਬੰਧੀ ਵਿਚਾਰ ਕਰਨ ਲਈ ਲੋਕ ਜਥੇਬੰਦੀਆਂ ਦੀ 28 ਫ਼ਰਵਰੀ ਨੂੰ ਮੀਟਿੰਗ ਸੱਦੀ ਗਈ ਹੈ |