29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ.ਐਚ.ਸੀ. ਭਾਮ ਵਿਖੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਦਾ ਹੋਇਆ ਆਗਾਜ਼

Ad Position 21
No active advertisement
ਅਜੀਤ ਡੈਸਕ 07-03-2026
ਹਰਚੋਵਾਲ, 6 ਮਾਰਚ (ਢਿੱਲੋਂ, ਭਾਮ)- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਭਾਵਨਾ ਸ਼ਰਮਾ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅੰਕੁਰ ਕੌਸ਼ਲ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ. ਭਾਮ ਵਿਖੇ ਐੱਚ.ਪੀ.ਵੀ. ਟੀਕਾਕਰਨ ਦਾ ਆਗਾਜ਼ ਕੀਤਾ ਗਿਆ | ਐੱਸ.ਐੱਮ.ਓ. ਡਾਕਟਰ ਅੰਕੁਰ ਕੌਸ਼ਲ ਨੇ ਦੱਸਿਆ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ 'ਚ ਇਹ ਇਕ ਇਤਿਹਾਸਕ ਕਦਮ ਹੈ | ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਓ ਲਈ ਉਨ੍ਹਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਜਿਸ ਵਿਚ 14ਵਾਂ ਜਨਮ ਦਿਨ ਮਨਾ ਚੁੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਾਏ ਜਾ ਰਹੇ ਹਨ | ਬੀ.ਈ.ਈ. ਸੁਰਿੰਦਰ ਕੌਰ ਨੇ ਦੱਸਿਆ ਕਿ ਅੱਜ ਬਲਾਕ ਵਿਖੇ 14 ਸਾਲ ਦੀਆਂ 9 ਕਿਸ਼ੋਰੀਆਂ ਨੂੰ ਇਹ ਟੀਕਾ ਲਗਾਇਆ ਗਿਆ | ਨਿੱਜੀ ਹਸਪਤਾਲਾਂ ਵਿਖੇ ਇਹੀ ਟੀਕਾ 4000 ਰੁਪਏ ਤੱਕ ਦੀ ਲਾਗਤ ਦਾ ਹੈ, ਜਿਹੜਾ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ | ਹੁਣ ਉਹੀ ਟੀਕਾ ਸਰਕਾਰੀ ਸੰਸਥਾਵਾਂ ਵਿਖੇ ਬਿਲਕੁਲ ਮੁਫ਼ਤ ਲੱਗ ਰਿਹਾ ਹੈ, ਨਾਲ ਹੀ ਮੌਕੇ 'ਤੇ ਕਿਸ਼ੋਰੀ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਮੇਂ 'ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਸੀ | ਇਸ ਮੌਕੇੇ ਬੀ.ਈ.ਈ. ਸੁਰਿੰਦਰ ਕੌਰ, ਅੱੈਲ.ਐੱਚ.ਵੀ. ਕੁਲਵਿੰਦਰ ਕੌਰ, ਸੀ.ਐੱਚ.ਓ. ਮੈਡਮ ਅਨੀਤਾ, ਐੱਲ.ਐੱਚ.ਵੀ. ਕਿਰਪਾਲ ਕੌਰ, ਸਰਬਜੀਤ ਕੌਰ ਏ.ਐੱਨ.ਐੱਮ., ਨੀਲਮ ਏ.ਐੱਨ.ਐੱਮ., ਮਨਦੀਪ ਕੌਰ ਏ.ਐੱਨ.ਐੱਮ., ਮਲਕੀਅਤ ਕੌਰ ਏ.ਐੱਨ.ਐੱਮ., ਸੁਮਨ ਆਸ਼ਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਘਾਮ ਕੁੱਪਾਂਵਾਲੀ ਤੋਂ ਚੱਲੇ ਪੈਦਲ ਸੰਗ ਦਾ ਬਾਬਾ ਬਲਬੀਰ ਸਿੰਘ ਬੇਦੀ ਵਲੋਂ ਨਿੱਘਾ ਸਵਾਗਤ ਅਗਲੀ ਖ਼ਬਰ ਬੂਲੇਵਾਲ 'ਚ 9ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24