25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੋਲ ਮੰਦਿਰ ਗੁਰਦਾਸਪੁਰ ਤੋਂ ਚੱਲੀ ਵਿਸ਼ਾਲ ਸ਼ੋਭਾ ਯਾਤਰਾ ਦਾ ਪਿੰਡਾਂ 'ਚ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 10-03-2026
ਗੁਰਦਾਸਪੁਰ, 9 ਮਾਰਚ (ਅਸ਼ੋਕ ਸ਼ਰਮਾ)- ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਦੇ ਪਹਿਲੇ ਗੁਰੂ ਅਚਾਰਿਆ ਆਦਿ ਗੁਰੂ ਦੇਵੀ ਯੋਗ ਰਾਜ ਸ੍ਰੀ ਭਗਵਾਨ ਦੇ ਜਨਮ ਦਿਹਾੜੇ ਨੰੂ ਸਮਰਪਿਤ ਵਿਸ਼ਾਲ ਪੈਦਲ ਯਾਤਰਾ ਗੋਲ ਮੰਦਿਰ ਸੰਗਲਪੁਰ ਰੋਡ ਗੁਰਦਾਸਪੁਰ ਤੋਂ ਪੰਡੋਰੀ ਦੇ ਸੰਚਾਲਕ ਮਹੰਤ ਰਘੁਵੀਰ ਦਾਸ ਦੀ ਅਗਵਾਈ 'ਚ ਹਜ਼ਾਰਾਂ ਸੰਗਤਾਂ ਤੇ ਸ਼ਰਧਾਲੂਆਂ ਨਾਲ ਰਵਾਨਾ ਹੋਈ | ਇਸ ਮੌਕੇ ਸੰਗਤਾਂ ਨੇ ਕੇਸਰੀ ਰੰਗ ਦੇ ਵਸਤਰ ਪਹਿਨੇ ਹੋਏ ਸਨ ਤੇ ਪੰਡੋਰੀ ਧਾਮ ਦੇ ਜੈਕਾਰਿਆਂ ਨਾਲ ਮਾਹੌਲ ਖੁਸ਼ਨੁਮਾ ਦੇਖਣ ਨੰੂ ਮਿਲ ਰਿਹਾ ਸੀ | ਜਦੋਂ ਇਹ ਸ਼ੋਭਾ ਯਾਤਰਾ ਸ਼ੁਰੂ ਹੋਈ ਤਾਂ ਸ਼ਰਧਾਲੂਆਂ ਨੇ ਸ਼ਹਿਰ ਅੰਦਰ ਫਲ ਫਰੂਟ ਤੇ ਚਾਹ ਪਕੌੜਿਆਂ ਦੇ ਲੰਗਰ ਸੰਗਤ ਵਾਸਤੇ ਖੁੱਲ੍ਹੇ ਰੂਪ 'ਚ ਲਗਾਏ ਹੋਏ ਸਨ | ਸ਼ੋਭਾ ਯਾਤਰਾ ਪਿੰਡ ਮਾਨ ਕੌਰ ਸਿੰਘ, ਕੁਲਦੀਪ ਰਾਈਸ ਮਿੱਲਜ਼, ਵਾੜਾ, ਧਾਰੀਵਾਲ ਖਿੱਚੀਆਂ, ਗਾਜ਼ੀਕੋਟ, ਕ੍ਰਿਸ਼ਨਾ ਨਗਰ ਅਤੇ ਕਰਵਾਲ ਪੁੱਜੀ ਤਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ | ਜਦੋਂ ਇਹ ਪੈਦਲ ਯਾਤਰਾ ਪੰਡੋਰੀ ਧਾਮ ਪੁੱਜੀ ਤਾਂ ਉੱਥੇ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਸੀ | ਦੇਸ਼ ਵਿਦੇਸ਼ ਤੋਂ ਉੱਤਰ ਭਾਰਤ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ | ਸੰਗਤ ਰਘੁਵੀਰ ਦਾਸ ਨੇ ਪਹਿਲੇ ਆਦਿ ਗੁਰੂ ਦੀ ਜੀਵਨੀ 'ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਉਨ੍ਹਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਸਮਾਗਮ ਵਿਚ ਉੱਤਰੀ ਭਾਰਤ ਤੋਂ ਸੰਤ ਮਹਾਤਮਾ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਪਏ ਸਨ ਤੇ ਮਹੰਤ ਰਘੁਵੀਰ ਦਾਸ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਮਹਾਵਿਦਿਆਲਾ ਕਾਲਜ ਵਿਖੇ ਰੋਸ ਧਰਨਾ <br/> ਅਗਲੀ ਖ਼ਬਰ ਪੰਜਾਬ ਦਾ ਬਜਟ ਮੁਲਾਜ਼ਮਾਂ ਤੇ ਵਪਾਰੀ ਵਰਗ ਲਈ ਹਾਸੋ ਹੀਣਾ ਸਾਬਤ ਹੋਇਆ- ਲਾਡੀ
Ad Position 24