ਧਾਰੀਵਾਲ, 9 ਮਾਰਚ (ਜੇਮਸ ਨਾਹਰ)-ਪੰਜਾਬ ਚੰਡੀਗੜ੍ਹ ਟੀਚਰਜ਼ ਯੂਨੀਅਨ ਧਾਰੀਵਾਲ ਵਲੋਂ ਆਪਣੀਆਂ ਮੰਗਾਂ ਸਬੰਧੀ ਹਿੰਦੂ ਕੰਨਿਆ ਮਹਾਵਿਦਿਆਲਾ ਕਾਲਜ ਵਿਖੇ ਕਾਲਜ ਪ੍ਰਬੰਧਕਾਂ ਅਤੇ ਕਾਰਜਕਾਰੀ ਪਿ੍ੰਸੀਪਲ ਖ਼ਿਲਾਫ਼ ਕਾਲਜ ਕੈਂਪਸ ਵਿਖੇ ਦੋ ਪੀਰੀਅਡ ਦਾ ਸ਼ਾਂਤਮਈ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ | ਇਹ ਜਾਣਕਾਰੀ ਡਾ. ਮਨਜੀਤ ਸਿੰਘ ਸੈਕਟਰੀ ਧਾਰੀਵਾਲ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆ ਦੀ ਪੜ੍ਹਾਈ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ ਅਤੇ ਲਾਇਬ੍ਰੇਰੀ ਦਾ ਕੰਮ ਕਾਜ ਅਤੇ ਜਮਾਤਾਂ ਵੀ ਆਮ ਵਾਂਗ ਹੀ ਲੱਗੀਆਂ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਇਸੇ ਤਰ੍ਹਾਂ ਦਾ ਸਲੂਕ ਹੁੰਦਾ ਰਿਹਾ ਤਾਂ ਇਹ ਸੰਘਰਸ਼ ਵੱਡੇ ਰੂਪ 'ਚ ਤਬਦੀਲ ਹੋਵੇਗਾ | ਇਸ ਮੌਕੇ ਡਾ. ਸੀਮਾ ਸੈਣੀ, ਸ੍ਰੀਮਤੀ ਸੁਮਨ ਬਾਲਾ, ਪ੍ਰੋ. ਮਨਿੰਦਰਜੀਤ ਕੌਰ, ਡਾ. ਹਰਜਿੰਦਰ ਕੌਰ, ਪ੍ਰੋ. ਦੀਪ ਕੁਮਾਰ ਪ੍ਰਧਾਨ ਧਾਰੀਵਾਲ ਆਦਿ ਹਾਜ਼ਰ ਸਨ |