25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਹਲਕਾ ਕਾਦੀਆਂ ਯੂਥ ਵਿੰਗ ਪ੍ਰਧਾਨ ਦੀਪ ਸੰਧੂ ਨੇ 200 ਗੱਡੀਆਂ ਦਾ ਕਾਫਲਾ ਰਵਾਨਾ ਕੀਤਾ

Ad Position 21
No active advertisement
ਅਜੀਤ ਡੈਸਕ 10-03-2026
ਧਾਰੀਵਾਲ, 9 ਮਾਰਚ (ਸਵਰਨ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਕਾਹਨੂੰਵਾਨ ਵਿਖੇ ਫੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਯੂਥ ਵਿੰਗ ਪ੍ਰਧਾਨ ਗੁਰਦੀਪ ਸਿੰਘ ਉਰਫ ਦੀਪ ਸੰਧੂ ਬਲਾਕ ਸੰਮਤੀ ਮੈਂਬਰ ਨੇ ਆਪਣੇ ਪਿੰਡ ਸੰਧਵਾਂ ਤੋਂ ਲਗਪਗ 200 ਗੱਡੀਆਂ ਦਾ ਕਾਫਲਾ ਰਵਾਨਾ ਕੀਤਾ, ਜਿਸ ਵਿਚ ਉਨ੍ਹਾਂ ਹਾਜ਼ਰੀਨ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸ਼ਾਸਨ ਵਿਚ ਰਹਿ ਕੇ ਕਾਫਲੇ ਵਿਚ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਵਿਚ ਕੀਤੀ ਜਾ ਰਹੀ ਰੈਲੀ ਨੂੰ ਪੰਜਾਬ ਦੀ ਇਤਿਹਾਸਕ ਰੈਲੀ ਬਣਾਉਣਾ ਹੈ | ਇਸ ਮੌਕੇ ਹਰਦੇਵ ਸਿੰਘ ਦੇਬੀ ਸੰਧਵਾਂ ਸਾਬਕਾ ਸਰਪੰਚ, ਸਰਪੰਚ ਰੌਕੀ ਔਲਖ, ਗਗਨਦੀਪ ਸਿੰਘ ਯੂਥ ਵਿੰਗ, ਰਵਿੰਦਰ ਸਿੰਘ, ਰਾਜ਼ੀਵ ਸੈਣੀ, ਮਨਦੀਪ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਸਤਬੀਰ ਸਿੰਘ ਕਲਿਆਣਪੁਰ, ਮੀਨੂੰ ਕਾਹਲੋਂ, ਭਾਲਾ ਸੰਧੂ, ਸੱਤਾ ਨੰਗਲ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਬਲਜੋਤ ਸਿੰਘ, ਸਤਨਾਮ ਸਿੰਘ, ਗੁਰਸ਼ਰਨ ਸਿੰਘ, ਰਾਜਾ ਸੱਭਰਵਾਲ, ਮੋਨੂੰ ਬਿੱਲਾ ਫੱਜੂਪੁਰ, ਬਿੱਲਾ ਸਿੱਧਵਾਂ, ਕੁਲਵਿੰਦਰ ਸਿੰਘ, ਦੌਲਾ ਨੰਗਲ, ਗੁਰਮੁੱੱਖ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵਲੋਂ ਮੁੱਖ ਮੰਤਰੀ ਦੀ ਰੈਲੀ ਦਾ ਵਿਰੋਧ ਅਗਲੀ ਖ਼ਬਰ ਹਿੰਦੂ ਕੰਨਿਆ ਮਹਾਵਿਦਿਆਲਾ ਕਾਲਜ ਵਿਖੇ ਰੋਸ ਧਰਨਾ <br/>
Ad Position 24