27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ੍ਰੀ ਸਾਈਾ ਗਰੁੱਪ ਬਧਾਣੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 10-03-2026
ਪਠਾਨਕੋਟ, 9 ਮਾਰਚ (ਸੰਧੂ)-ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਣੀ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਕਮਲਦੀਪ ਕੌਰ ਡੀ.ਈ.ਓ ਅਤੇ ਊਸ਼ਾ ਦੇਵੀ ਡੀ.ਸੀ.ਪੀ.ਯੂ ਵਿਸ਼ੇਸ਼ ਮੁੱਖ ਮਹਿਮਾਨਾਂ ਵਜੋਂ ਮੌਜੂਦ ਸਨ | ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡਾ: ਅਨੁਰਾਧਾ, ਡਾ: ਨਿਧੀ, ਮਮਤਾ ਐਡਵੋਕੇਟ, ਪ੍ਰੀਤ ਕੌਰ ਜੰਡਵਾਲ, ਮੀਨਾ ਸਰਪੰਚ, ਸ਼ਿਵਾਨੀ ਸਰਪੰਚ, ਮਾਧਵੀ ਸੈਂਟਰ ਹੈੱਡ ਅਤੇ ਪੂਨਮ ਮੀਡੀਆ ਹਾਜ਼ਰ ਸਨ | ਪੋ੍ਰਗਰਾਮ ਦੀ ਸ਼ੁਰੂਆਤ ਰੀਆ ਪੁੰਜ ਉਪ ਪ੍ਰਧਾਨ, ਵਲੋਂ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਨ ਨਾਲ ਹੋਈ | ਉਨ੍ਹਾਂ ਨੇ ਅਜਿਹੀਆਂ ਜਾਗਰੂਕਤਾ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ | ਐਮ.ਡੀ ਤਿ੍ਪਤਾ ਪੁੰਜ ਨੇ ਕਿਹਾ ਕਿ ਔਰਤਾਂ ਇਕ ਮਾਣ ਹਨ, ਅਸੀਂ ਉਨ੍ਹਾਂ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਲਾਮ ਕਰਦੇ ਹਾਂ | ਪ੍ਰੋਗਰਾਮ ਦੌਰਾਨ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਵਿਪਨ ਗੁਪਤਾ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਰਾਜੇਸ਼ ਗੁਪਤਾ, ਪਿ੍ੰਸੀਪਲ ਡਾ: ਨਵਦੀਪ ਸਾਂਵਲ, ਪਿ੍ੰਸੀਪਲ ਪੁਨੀਤ ਸਾਂਵਲ, ਪਿ੍ੰਸੀਪਲ ਡਾ: ਦਿਨੇਸ਼ ਮਹਾਜਨ, ਪੰਡਿਤ ਸ਼ਰਮਾ, ਦੀਪਿਕਾ ਸ਼ਰਮਾ, ਪਿ੍ੰਸੀਪਲ ਡਾ: ਅਸ਼ਵਨੀ ਸ਼ਰਮਾ, ਪਲੇਸਮੈਂਟ ਅਫ਼ਸਰ ਡਾ: ਸੁਲਕਸ਼ੈ ਕੁਮਾਰ ਮੁਰਗਈ, ਰਿਤਿਕਾ, ਨੀਲਾਕਸ਼ੀ, ਅਲਕਾ ਸ਼ਰਮਾ, ਰਿਤਿਕਾ ਸ਼ਰਮਾ, ਜਸਵੰਤ ਕੌਰ, ਸੁਮਨ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੋਰੀਆਂ ਨੂੰ ਵਿਧਾਇਕ ਘੁੰਮਣ ਨੇ ਦਿੱਤਾ ਪੰਜ ਲੱਖ ਦਾ ਚੈੱਕ ਅਗਲੀ ਖ਼ਬਰ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਤੇ ਰਕਸ਼ਾ ਫਾਊਾਡੇਸ਼ਨ ਨੇ ਮਹਿਲਾ ਸਸ਼ਕਤੀਕਰਨ ਲਈ ਮਾਰਚ ਕੱਢਿਆ
Ad Position 24