10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੰਨੇ ਦਾ ਰਸ ਤੇ ਗੁੜ ਬਣਾ ਕੇ ਵੇਚਣਾ ਕਿਸਾਨਾਂ ਲਈ ਬਣ ਰਿਹਾ ਮੁੱਖ ਸਹਾਇਕ ਧੰਦਾ <br/>

Ad Position 21
No active advertisement
ਅਜੀਤ ਡੈਸਕ 11-03-2026
ਤਿੱਬੜ, 10 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਗੁੜ ਬਣਾਉਣਾ ਖੇਤੀ ਦੇ ਨਾਲ ਨਾਲ ਇਕ ਲਾਭਦਾਇਕ ਪੇਸ਼ਾ ਬਣਦਾ ਜਾ ਰਿਹਾ ਹੈ | ਰਵਾਇਤੀ ਖੇਤੀਬਾੜੀ ਦੇ ਨਾਲ ਨਾਲ ਕਿਸਾਨਾਂ ਲਈ ਗੁੜ ਉਤਪਾਦਨ ਇਕ ਲਾਭਦਾਇਕ ਪੇਸ਼ੇ ਵਜੋਂ ਉੱਭਰਿਆ ਹੈ | ਗੁੜ ਬਣਾਉਣ ਅਤੇ ਗੰਨੇ ਦਾ ਰਸ ਵੇਚ ਕੇ ਕਿਸਾਨ ਰੋਜ਼ਾਨਾ ਕਮਾਈ ਕਰ ਰਹੇ ਹਨ | ਕਿਸਾਨਾਂ ਵਲੋਂ ਸੜਕਾਂ ਅਤੇ ਮੁੱਖ ਬਾਜ਼ਾਰਾਂ ਵਿਚ ਵੇਲਣੇ ਲਗਾ ਕੇ ਗੰਨੇ ਦੇ ਰਸ ਤੋਂ ਆਮਦਨ ਦਾ ਸਾਧਨ ਜੁਟਾਇਆ ਹੈ | ਸਿਹਤਮੰਦ ਤੇ ਰਸਾਇਣ ਮੁਕਤ ਭੋਜਨ ਬਾਰੇ ਵਧਦੀ ਜਾਗਰੂਕਤਾ ਦੇ ਨਾਲ ਗੰਨੇ ਤੋਂ ਬਣੇ ਗੁਣ ਦੀ ਮੰਗ ਸਥਾਨਕ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਵੱਧ ਗਈ ਹੈ | ਬਹੁਤ ਸਾਰੇ ਕਿਸਾਨ ਹੁਣ ਆਪਣੇ ਪਿੰਡਾਂ ਵਿਚ ਛੋਟੇ ਗੁੜ ਪ੍ਰੋਸੈਸਿੰਗ ਯੂਨਿਟ ਲਗਾ ਰਹੇ ਹਨ | ਗੰਨੇ ਨੰੂ ਸਿੱਧੇ ਖੰਡ ਮਿੱਲਾਂ ਨੰੂ ਫ਼ਸਲ ਵੇਚਣ ਦੀ ਬਜਾਏ ਗੁੜ ਵਿਚ ਬਦਲ ਕੇ ਕਿਸਾਨ ਬਿਹਤਰ ਮੁਨਾਫ਼ਾ ਕਮਾ ਰਹੇ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਗੁੜ ਉਤਪਾਦਨ ਲਈ ਮੁਕਾਬਲਤਨ ਘੱਟ ਨਿਵੇਸ਼ ਦੀ ਲੋੜ ਹੁੰਦੀ ਹੈ ਪਰ ਵੱਧ ਮੁਨਾਫ਼ਾ ਦਿੰਦੀ ਹੈ | ਖ਼ਾਸ ਕਰਕੇ ਸਦੀਆਂ ਦੇ ਮੌਸਮ ਦੌਰਾਨ ਜਦੋਂ ਗੁੜ ਦੀ ਮੰਗ ਵਧਦੀ ਹੈ | ਕਿਸਾਨ ਆਗੂ ਤੇ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਬੋਪਾਰਾਏ ਸਰਸਪੁਰ, ਗੁਰਨਾਮ ਸਿੰਘ ਤੇ ਵਿਦੇਸ਼ ਤੋਂ ਵਾਪਸ ਪਿੰਡ ਆ ਕੇ ਖੇਤੀ ਕਰ ਰਹੇ ਸਤਵੰਤ ਸਿੰਘ ਸਾਬੀ ਨੇ ਦੱਸਿਆ ਕਿ ਗੁੜ ਬਣਾਉਣ ਨੰੂ ਇਕ ਸਹਾਇਕ ਕਿੱਤੇ ਵਜੋਂ ਅਪਣਾਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਦੇ ਨਾਲ ਨਾਲ ਗੁੜ ਬਣਾ ਕੇ ਵੇਚਣ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ,ਬਲਕਿ ਸਥਾਨਿਕ ਮਜ਼ਦੂਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦਾ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਬਾਜ਼ਾਰਾਂ ਵਿਚ ਜੈਵਿਕ ਗੁੜ ਦੀ ਨਿਰੰਤਰ ਮੰਗ ਦੇਖਣ ਨੰੂ ਮਿਲ ਰਹੀ ਹੈ ਜਿਸ ਨੰੂ ਰਿਫਾਇੰਡ ਖੰਡ ਨਾਲੋਂ ਸਿਹਤਮੰਦ ਮੰਨਿਆ ਜਾਂਦਾ ਹੈ | ਖਪਤਕਾਰ ਗੁੜ ਨੰੂ ਤਰਜੀਹ ਦਿੰਦੇ ਹਨ ਕਿਉਂਕਿ ਇਸ ਵਿਚ ਕੁਦਰਤੀ ਖਣਿਜ ਹੁੰਦੇ ਹਨ ਤੇ ਰਵਾਇਤੀ ਭੋਜਨ ਤੇ ਆਯੁਰਵੈਦਿਕ ਗੁਣ ਵਿਆਪਕ ਤੌਰ 'ਤੇ ਮੌਜੂਦ ਹੁੰਦੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਸੜਕਾਂ ਕਿਨਾਰੇ ਦੂਸਰੇ ਰਾਜਾਂ ਤੋਂ ਆਏ ਲੋਕ ਗੈਰ ਮਿਆਰੀ ਗੁੜ ਦਾ ਕਾਰੋਬਾਰ ਕਰ ਰਹੇ ਹਨ ਜੋ ਘੱਟ ਰੇਟ 'ਤੇ ਗੁੜ ਵੇਚ ਕੇ ਕਿਸਾਨਾਂ ਨੰੂ ਖੋਰਾ ਲਗਾ ਰਹੇ ਹਨ ਜਿਨ੍ਹਾਂ ਖ਼ਿਲਾਫ਼ ਸਿਹਤ ਵਿਭਾਗ ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਨਕਲੀ ਗੁੜ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਬਿਨਾਂ ਮਿਲਾਵਟ ਕੀਤੇ ਗੁੜ ਵੇਚਣ ਵਾਲੇ ਸਹੀ ਢੰਗ ਨਾਲ ਕਾਰੋਬਾਰ ਕਰ ਸਕਣ |


ਗੁੜ ਕੱਢਦੇ ਹੋਏ ਕਿਸਾਨ ਆਗੂ ਸਤਨਾਮ ਸਿੰਘ ਅਤੇ ਸਤਵੰਤ ਸਿੰਘ ਸਾਬੀ | ਤਸਵੀਰ: ਬੋਪਾਰਾਏ


Ad Position 22
No active advertisement
ਪਿਛਲੀ ਖ਼ਬਰ ਐੱਮ.ਸੀ. ਅਨੂਪ ਸਿੰਘ ਨੂੰ ਸਦਮਾ ਭਰਾ ਸਰੂਪ ਸਿੰਘ ਦਾ ਦਿਹਾਂਤ <br/> ਅਗਲੀ ਖ਼ਬਰ 14 ਨੂੰ ਮਜੀਠੀਆ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਨਤਮਸਤਕ ਹੋਣਗੇ-ਹਲਕਾ ਇੰਚਾਰਜ ਰਾਜਨਬੀਰ ਸਿੰਘ <br/>
Ad Position 24