10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਐੱਮ.ਸੀ. ਅਨੂਪ ਸਿੰਘ ਨੂੰ ਸਦਮਾ ਭਰਾ ਸਰੂਪ ਸਿੰਘ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 11-03-2026
ਸ੍ਰੀ ਹਰਿਗੋਬਿੰਦਪੁਰ, 10 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਦੇ ਰਾਮਪੁਰ ਤਲਵਾੜਾ ਵਾਰਡ ਦੇ ਵਸਨੀਕ ਸਾਬਕਾ ਐੱਮ.ਸੀ. ਅਨੂਪ ਸਿੰਘ ਬੱਗੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸਰੂਪ ਸਿੰਘ (70) ਪੁੱਤਰ ਫ਼ੌਜਾ ਸਿੰਘ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ | ਸਵ: ਸਰੂਪ ਸਿੰਘ ਦਾ ਅੰਤਿਮ ਸੰਸਕਾਰ ਤਲਵਾੜਾ ਦੇ ਸਮਸ਼ਾਨਘਾਟ ਵਿਚ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਦੇਣ ਦੀ ਰਸਮ ਪੁੱਤਰ ਜਸਬੀਰ ਸਿੰਘ ਵਲੋਂ ਨਿਭਾਈ ਗਈ | ਇਸ ਮੌਕੇ ਐੱਮ.ਸੀ. ਅਨੂਪ ਸਿੰਘ ਬੱਗੋ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੌਂਸਲਰ ਗੁਰਮੁੱਖ ਸਿੰਘ, ਕੌਂਸਲਰ ਤਰਸੇਮ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ, ਕੌਂਸਲਰ ਪਰਮਜੀਤ ਸਿੰਘ ਪੰਮ, ਡਾ. ਖੁਸ਼ਵਿੰਦਰ ਸਿੰਘ ਪੱਪੂ, ਸਾ. ਸਰਪੰਚ ਸਿਕੰਦਰ ਸਿੰਘ, ਅਵਤਾਰ ਸਿੰਘ ਬੜੋਦਾ, ਅਮਰੀਕ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਡਾ: ਮੰਡ ਆਦਿ ਪੁੱਜੇ |

Ad Position 22
No active advertisement
ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਬੇਖ਼ੌਫ <br/> ਅਗਲੀ ਖ਼ਬਰ ਗੰਨੇ ਦਾ ਰਸ ਤੇ ਗੁੜ ਬਣਾ ਕੇ ਵੇਚਣਾ ਕਿਸਾਨਾਂ ਲਈ ਬਣ ਰਿਹਾ ਮੁੱਖ ਸਹਾਇਕ ਧੰਦਾ <br/>
Ad Position 24