19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਈਰਾਨ-ਅਮਰੀਕਾ ਦੇ ਯੁੱਧ ਦਾ ਸੇਕ ਪੰਜਾਬ ਦੇ ਹੋਟਲਾਂ ਤੇ ਢਾਬਿਆਂ ਤੱਕ ਪਹੁੰਚਿਆ

Ad Position 21
No active advertisement
ਅਜੀਤ ਡੈਸਕ 12-03-2026
ਪਠਾਨਕੋਟ, 11 ਮਾਰਚ (ਵਿਨੋਦ)- ਅਮਰੀਕਾ-ਈਰਾਨ ਯੁੱਧ ਦਾ ਸੇਕ ਪੰਜਾਬ ਦੇ ਹੋਟਲਾਂ ਤੇ ਢਾਬਿਆਂ ਤੱਕ ਪਹੁੰਚ ਗਿਆ ਹੈ | ਹੋਟਲਾਂ, ਢਾਬਿਆਂ ਤੇ ਵਪਾਰਕ ਸੰਸਥਾਵਾਂ ਨੂੰ ਹੁਣ ਗੈਸ ਏਜੰਸੀਆਂ ਵਲੋਂ ਵਪਾਰਕ ਸਿਲੰਡਰਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੋਟਲਾਂ ਢਾਬਿਆਂ ਵਾਲਿਆਂ ਦੀ ਚਿੰਤਾ ਵੱਧ ਗਈ | ਹੋਟਲ ਮਾਲਕਾਂ ਨੇ ਪਠਾਨਕੋਟ ਵਿਚ ਇਕ ਮੀਟਿੰਗ ਕੀਤੀ ਜਿਸ ਵਿਚ ਕਈ ਸ਼ਹਿਰਾਂ ਵਿਚ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਵਿਚ ਵਿਘਨ ਨੇ ਹੋਟਲ, ਰੈਸਟੋਰੈਂਟ ਤੇ ਰੈਸਟੋਰੈਂਟ ਮਾਲਕਾਂ ਦੀ ਚਿੰਤਾ ਪ੍ਰਗਟ ਕੀਤੀ ਗਈ | ਹੋਟਲ ਰੈਸੋਟ ਦੇ ਪ੍ਰਧਾਨ ਰਾਕੇਸ਼ ਉਲ ਨੇ ਦੱਸਿਆ ਹੈ ਕਿ ਉਹ ਸਮੇਂ ਸਿਰ ਵਪਾਰਕ ਗੈਸ ਸਿਲੰਡਰ ਪ੍ਰਾਪਤ ਕਰਨ ਵਿਚ ਅਸਮਰੱਥ ਹਨ ਜਿਸ ਨਾਲ ਹੋਟਲ ਤੇ ਭੋਜਨ ਕਾਰੋਬਾਰਾਂ ਨੂੰ ਖ਼ਤਰਾ ਹੈ | ਉਦਯੋਗ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਪਲਾਈ ਜਲਦੀ ਹੀ ਆਮ ਵਾਂਗ ਨਹੀਂ ਹੁੰਦੀ ਹੈ ਤਾਂ ਬਹੁਤ ਸਾਰੇ ਰੈਸਟੋਰੈਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨਾ ਪੈ ਸਕਦਾ ਹੈ | ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨਾਂ ਨੇ ਕੇਂਦਰ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਭੋਜਨ ਉਦਯੋਗ 24 ਘੰਟੇ ਕੰਮ ਕਰਦਾ ਹੈ ਅਤੇ ਗੈਸ ਦੀ ਕਮੀ ਨਾ ਸਿਰਫ਼ ਕਾਰੋਬਾਰ ਨੂੰ ਪ੍ਰਭਾਵਿਤ ਕਰੇਗੀ, ਸਗੋਂ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਭੋਜਨ ਨੂੰ ਵੀ ਪ੍ਰਭਾਵਿਤ ਕਰੇਗੀ | ਉਨ੍ਹਾਂ ਦੱਸਿਆ ਕਿ ਲੋਕਡਾਊਨ ਦੇ ਦੌਰਾਨ ਵੀ ਹੋਟਲਾਂ ਦੇ ਕਾਰੋਬਾਰ ਦੇ ਕਾਫ਼ੀ ਅਸਰ ਪਿਆ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਕਾਫ਼ੀ ਤੰਗੀ ਝੱਲਣੀ ਪਈ ਸੀ | ਹੋਟਲ ਕਾਰੋਬਾਰ ਅਜੇ ਲੋਕਡਾਊਨ ਦੇ ਸੰਤਾਪ ਤੋਂ ਉੱਭਰਿਆ ਹੀ ਸੀ ਕਿ ਹੁਣ ਈਰਾਨ ਅਮਰੀਕਾ ਦੀ ਜੰਗ ਨੇ ਹੋਟਲਾਂ ਦੇ ਕਾਰੋਬਾਰ ਤੇ ਗੈਸ ਸਿਲੰਡਰਾਂ ਦੀ ਕਮੀ ਦਾ ਅਸਰ ਪਾ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਜਨਤਾ ਨਾਲ ਹਰੇਕ ਵਾਅਦਾ ਕੀਤਾ ਪੂਰਾ - ਅਮਨਦੀਪ ਸਿੰਘ ਸੰਧੂ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਗੈਸ ਏਜੰਸੀਆਂ ਦੇ ਡਿਸਟ੍ਰੀਬਿਊਟਰਾਂ ਤੇ ਪੈਟਰੋਲ ਪੰਪਾਂ ਦੇ ਮਾਲਕਾਂ ਨਾਲ ਕੀਤੀ ਮੀਟਿੰਗ
Ad Position 24