ਪਠਾਨਕੋਟ, 11 ਮਾਰਚ (ਸੰਧੂ)- ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕਾਲਜ ਵਿਖੇ ਸਪੋਰਟਸ ਵਿਲਾ 2026 ਦਾ ਉਦਘਾਟਨ ਕੀਤਾ ਗਿਆ | ਪ੍ਰੋਗਰਾਮ ਦਾ ਉਦਘਾਟਨ ਸ੍ਰੀ ਸਾਈਾ ਗਰੁੱਪ ਦੇ ਚੇਅਰਮੈਨ ਇੰਜੀ: ਐਸ.ਕੇ. ਪੁੰਜ, ਐਮ.ਡੀ. ਮੈਡਮ ਤਿ੍ਪਤਾ ਪੁੰਜ ਅਤੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਸਾਂਝੇ ਤੌਰ 'ਤੇ ਸ਼ਮਾ ਰੌਸ਼ਨ ਕਰਕੇ ਕੀਤਾ | ਮੁੱਖ ਮਹਿਮਾਨ ਡੀ.ਜੀ. ਵਰਿੰਦਰ ਸਿੰਘ ਪਠਾਨੀਆ (ਪੀ.ਵੀ.ਐਸ.ਐਮ., ਪੀ.ਟੀ.ਐਮ., ਟੀ.ਐਮ. (ਜੀ) ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਬਧਾਨੀ ਕਾਲਜ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸਪੋਰਟਸ ਵਿਲਾ 2026 ਵਿਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਜਿਨ੍ਹਾਂ ਵਿਚ ਕਿ੍ਕਟ, ਵਾਲੀਬਾਲ, ਕਬੱਡੀ, ਬੈਡਮਿੰਟਨ 100 ਮੀਟਰ ਦੌੜ, 400 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਸ਼ਤਰੰਜ ਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ | ਡੀ.ਜੀ. ਵਰਿੰਦਰ ਸਿੰਘ ਪਠਾਨੀਆ ਨੇ ਕਿਹਾ ਕਿ ਖੇਡਾਂ ਸਾਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ | ਗਰੁੱਪ ਦੇ ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ ਨੇ ਖੇਡ ਦਿਵਸ 'ਤੇ ਵਿਸ਼ੇਸ਼ ਦਿਲਚਸਪੀ ਦਿਖਾਈ | ਇਸ ਦੇ ਨਾਲ ਹੀ ਖੇਡਾਂ ਵਿਚ ਵਧੀਆ ਹੁਨਰ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਨ ਵਲੋਂ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਪੰਜਾਬ, ਹਿਮਾਚਲ ਪ੍ਰਦੇਸ਼ ਤੇ ਸ੍ਰੀ ਸਾਈਾ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸਪੋਰਟਸ ਵਿਲਾ 2026 ਵਿਚ ਆਪਣੀਆਂ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਡਾਇਰੈਕਟਰ ਰਣਜੀਤ ਸਿੰਘ, ਵਿਪਨ ਗੁਪਤਾ, ਡਾ: ਨਵਦੀਪ ਸਾਂਵਲ, ਡਾ: ਦਿਨੇਸ਼ ਮਹਾਜਨ, ਡਾ: ਗਿਰੀਸ਼ ਗੁਪਤਾ, ਡਾ: ਰਾਜੇਸ਼ ਗੁਪਤਾ, ਮੁਕੇਸ਼ ਗੁਪਤਾ, ਸੰਜੇ ਪੰਡਿਤ, ਡਾ: ਅਨਿਲ ਹੰਸਪਾਲ, ਡਾ: ਦੀਪਕ ਸ਼ਰਮਾ, ਡਾਇਰੈਕਟਰ ਸੁਲਕਸ਼ਿਆ ਕੁਮਾਰ, ਸਮਿੰਦਰ ਤਲਵਾੜ, ਅਸ਼ਵਨੀ ਸ਼ਰਮਾ, ਦੀਪਕ ਸ਼ਰਮਾ, ਹਰਪ੍ਰੀਤ ਸ਼ਰਮਾ, ਹਰਪ੍ਰੀਤ ਕੁਮਾਰ, ਹਰਪ੍ਰੀਤ ਕੁਮਾਰ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |