ਧਾਰਕਲਾਂ, 11 ਮਾਰਚ (ਨਰੇਸ਼ ਪਠਾਨੀਆ)- ਜ਼ਿਲ੍ਹਾ ਪਠਾਨਕੋਟ ਦੇ ਧਾਰ ਬਲਾਕ 'ਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਿਆੜੀ ਦੇ ਪਿ੍ੰਸੀਪਲ ਡਾ: ਬਲਬੀਰ ਸਿੰਘ ਮਿਨਹਾਸ ਦੀ ਸੇਵਾ ਮੁਕਤੀ ਤੋਂ ਬਾਅਦ ਪ੍ਰੋ: ਬਰਿੰਦਰਜੀਤ ਸਿੰਘ ਨੇ ਪਿ੍ੰਸੀਪਲ ਵਜੋਂ ਆਪਣਾ ਅਹੁਦਾ ਸੰਭਾਲਿਆ | ਸਾਬਕਾ ਪਿ੍ੰਸੀਪਲ ਡਾ: ਬੀ.ਐਸ. ਮਿਨਹਾਸ ਨੇ ਕਿਹਾ ਕਿ ਪ੍ਰੋ: ਬਰਿੰਦਰਜੀਤ ਸਿੰਘ ਇਕ ਪ੍ਰਤਿਭਾਸ਼ਾਲੀ ਪ੍ਰੋਫੈਸਰ ਅਤੇ ਇਕ ਯੋਗ ਪ੍ਰਸ਼ਾਸਕ ਹਨ | ਉਹ ਜਾਗਿ੍ਤੀ ਟਰੱਸਟ ਵਲੋਂ ਸ਼ੁਰੂ ਕੀਤੇ ਸਿੱਖਿਆ ਮਿਸ਼ਨ ਰਾਹੀਂ ਮਨੁੱਖਤਾ ਦੀ ਸੇਵਾ ਕਰਨ ਦੇ ਉਦੇਸ਼ ਨੰੂ ਪੂਰਾ ਕਰਨਗੇ | ਇਸ ਮੌਕੇ ਜਾਗਿ੍ਤੀ ਟਰੱਸਟ ਦੇ ਮੈਨੇਜਿੰਗ ਟਰੱਸਟੀ ਆਰ.ਪੀ.ਐਸ. ਵਾਲੀਆ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਮਿਸ਼ਨ ਲਈ ਗਰੀਬ ਹੋਣਹਾਰ ਵਿਦਿਆਰਥੀਆਂ ਲਈ ਕੰਮ ਕਰਨ ਲਈ ਤਨ ਮਨ ਤੇ ਸਾਥ ਦੇਣ ਦੀ ਉਮੀਦ ਕਰਦੇ ਹਾਂ | ਉਨ੍ਹਾਂ ਇਸ ਨਵੀਂ ਪਾਰੀ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ |