ਪਠਾਨਕੋਟ, 11 ਮਾਰਚ (ਸੰਧੂ)- ਪਠਾਨਕੋਟ ਕਿ੍ਕਟ ਐਸੋਸੀਏਸ਼ਨ 15 ਮਾਰਚ 2026 ਨੂੰ ਸਵੇਰੇ 11 ਵਜੇ ਕਿ੍ਕਟ ਗਰਾਊਾਡ ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ ਕੋਟਲੀ (ਪਠਾਨਕੋਟ), ਭੋਆ ਰੋਡ ਕੋਟਲੀ ਮੁਗ਼ਲਾਂ, ਪੰਜਾਬ ਵਿਖੇ ਸਾਰੇ ਉਮਰ ਵਰਗਾਂ ਲਈ ਮਹਿਲਾ ਕਿ੍ਕਟ ਟਰਾਇਲ ਕਰਵਾਏਗੀ | ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਮਿਨਹਾਸ, ਸੀਨੀਅਰ ਉਪ ਪ੍ਰਧਾਨ ਸਤੀਸ਼ ਮਹਿੰਦਰੂ ਤੇ ਸਕੱਤਰ ਸੰਨੀ ਮਹਾਜਨ ਨੇ ਦੱਸਿਆ ਕਿ ਅੰਡਰ-15 ਔਰਤਾਂ 1 ਸਤੰਬਰ 2011 ਤੇ 31 ਅਗਸਤ 2014 ਦੇ ਵਿਚਕਾਰ ਪੈਦਾ ਹੋਈਆਂ ਖਿਡਾਰਨਾਂ, ਅੰਡਰ-19 ਔਰਤਾਂ ਖਿਡਾਰਨਾਂ ਦਾ ਜਨਮ 1 ਸਤੰਬਰ 2007 ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ ਤੇ ਸੀਨੀਅਰ ਔਰਤਾਂ ਲਈ ਕੋਈ ਉਮਰ ਸੀਮਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਯੋਗ ਖਿਡਾਰਨਾਂ ਨੂੰ ਸਵੇਰੇ 10:30 ਵਜੇ ਤੱਕ ਮੈਦਾਨ 'ਚ ਰਿਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਟਰਾਇਲ ਸਵੇਰੇ 11 ਵਜੇ ਸ਼ੁਰੂ ਹੋਣਗੇ | ਸਾਰੀਆਂ ਖਿਡਾਰਨਾਂ ਚਿੱਟੀ ਕਿ੍ਕਟ ਵਰਦੀ ਪਹਿਨ ਕੇ ਆਉਣ ਤੇ ਆਪਣੇ ਵਿਅਕਤੀਗਤ ਕਿੱਟ ਬੈਗ ਲੈ ਕੇ ਆਉਣ |