19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪਿੰਡ ਤਿੱਬੜ ਵਿਖੇ 14 ਦੀ ਰੈਲੀ ਲਈ ਭਰਵੀਂ ਚੋਣ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਤਿੱਬੜ, 11 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)- ਭਾਰਤੀ ਜਨਤਾ ਪਾਰਟੀ ਵਲੋਂ ਮੋਗਾ ਵਿਖੇ ਕਰਵਾਈ ਜਾ ਰਹੀ ਰੈਲੀ ਵਿਚ ਵਰਕਰਾਂ ਦੀ ਸ਼ਮੂਲੀਅਤ ਨੰੂ ਯਕੀਨੀ ਬਣਾਉਣ ਲਈ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਦਿਲਬਾਗ ਰਾਏ ਦੇ ਗ੍ਰਹਿ ਪਿੰਡ ਤਿੱਬੜ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਨੇ ਸ਼ਮੂਲੀਅਤ ਕਰਕੇ ਵਰਕਰਾਂ ਨੰੂ ਇਸ ਰੈਲੀ ਵਿਚ ਭਾਗ ਲੈਣ ਲਈ ਲਾਮਬੰਦ ਕੀਤਾ | ਇਸ ਮੌਕੇ ਸੂਰਜ ਭਾਰਦਵਾਜ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਰੈਲੀ ਨੰੂ ਸੰਬੋਧਨ ਕਰਦਿਆਂ ਬਘੇਲ ਸਿੰਘ ਬਾਹੀਆਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਭਾਰਤੀ ਜਨਤਾ ਪਾਰਟੀ ਹੀ ਕਰਵਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅਮਿਤ ਸ਼ਾਹ 14 ਮਾਰਚ ਨੰੂ ਮੋਗਾ ਵਿਖੇ ਪਹੁੰਚ ਕੇ ਵਰਕਰਾਂ ਨੰੂ ਸੰਬੋਧਨ ਕਰਨਗੇ | ਇਸ ਰੈਲੀ ਲਈ ਗੁਰਦਾਸਪੁਰ ਤੋਂ 140 ਬੱਸਾਂ ਦਾ ਕਾਫ਼ਲਾ ਪਹੁੰਚੇਗਾ ਜਿਸ ਵਿਚ ਦਿਲਬਾਗ ਰਾਏ ਦੀ ਅਗਵਾਈ ਹੇਠ ਪਿੰਡ ਤਿੱਬੜ ਤੋਂ 12 ਬੱਸਾਂ ਰਵਾਨਾ ਹੋਣਗੀਆਂ | ਇਸ ਮੌਕੇ ਮੰਡਲ ਪ੍ਰਧਾਨ ਪ੍ਰੇਮ ਪਾਲ, ਸਰਕਲ ਉਪ ਪ੍ਰਧਾਨ ਮਾਸਟਰ ਪਿਸ਼ੌਰੀ ਲਾਲ, ਵਿਨੋਦ ਕੁਮਾਰ, ਇੰਦਰਜੀਤ, ਮਦਨ ਲਾਲ, ਸਰਕਲ ਜਨਰਲ ਸੈਕਟਰੀ ਰੌਸ਼ਨ ਸ਼ਰਮਾ, ਅਵਤਾਰ ਲਾਲ, ਸੁਰਿੰਦਰ ਕੁਮਾਰ, ਮੱਖਣ, ਜਵਾਰੀ ਲਾਲ, ਕਾਹਨ, ਕਰਨ, ਅਵਿਨਾਸ਼, ਸੁਭਾਸ਼ ਕੱਦ, ਡਾ: ਸੀਤਾ ਰਾਮ ਮੈਂਬਰ ਪੰਚਾਇਤ, ਹੁਸਨ ਪਾਲ, ਕਾਕਾ, ਅਜੇ ਕੁਮਾਰ ਸਮੇਤ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ ਕਰਵਾਉਣਾ ਜ਼ਰੂਰੀ- ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਮਾਨ ਸਰਕਾਰ ਨੇ ਆਪਣੀਆਂ ਸਾਰੀਆਂ ਗਾਰੰਟੀਆਂ ਕੀਤੀਆਂ ਪੂਰੀਆਂ : ਗੁਰਬਿੰਦਰ ਸਿੰਘ ਕਾਦੀਆਂ
Ad Position 24