ਸ਼ਾਹਪੁਰ ਕੰਢੀ, 11 ਮਾਰਚ (ਰਣਜੀਤ ਸਿੰਘ)- ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਦਾ ਜੀ.ਐਨ.ਐਮ. ਜਮਾਤ ਪਹਿਲੇ ਸਾਲ ਦਾ ਨਤੀਜਾ ਸੌ ਫੀਸਦੀ ਰਿਹਾ ਜਿਸ ਦੀ ਜਾਣਕਾਰੀ ਦਿੰਦੇ ਹੋਏ ਚੇਅਰਪਰਸਨ ਪਿ੍ਆ ਅਤੇ ਸਕੱਤਰ ਪਿ੍ੰਸ ਮਸੀਹ ਨੇ ਦੱਸਿਆ ਕਿ ਕਾਲਜ ਦਾ ਨਤੀਜਾ ਸੌ ਫੀਸਦੀ ਰਿਹਾ | ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ | ਵਿਦਿਆਰਥੀ ਵਲੋਂ ਸ਼ੁਕਰਾਨੇ ਵਜੋਂ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਪੰਜਾਬ ਸਰਕਾਰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਮੈਡਮ ਰਚਨਾ, ਮੈਡਮ ਅਨੁਪਮਾ, ਮੈਡਮ ਚਾਹਤ, ਮੈਡਮ ਅਨੀਤਾ, ਮੈਡਮ ਨਗਮਾ, ਮੈਡਮ ਕਿਰਨ, ਵਿਜੇ ਅਤੇ ਕੋਮਲ ਆਦਿ ਹਾਜ਼ਰ ਸਨ |