19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਹਰੀ ਰੰਧਾਵਾ ਇੰਗਲੈਂਡ (ਵੀਲਾ ਤੇਜਾ) ਵਲੋਂ ਕੱਲ੍ਹ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਅਪੀਲ

Ad Position 21
No active advertisement
ਅਜੀਤ ਡੈਸਕ 12-03-2026
ਫਤਹਿਗੜ੍ਹ ਚੂੜੀਆਂ, 11 ਮਾਰਚ (ਅਵਤਾਰ ਸਿੰਘ ਰੰਧਾਵਾ)-ਹਰਜੀਤ ਸਿੰਘ ਹਰੀ ਰੰਧਾਵਾ ਇੰਗਲੈਂਡ (ਵੀਲਾ ਤੇਜਾ) ਵਲੋਂ 13 ਮਾਰਚ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਦੇਖ-ਰੇਖ ਹੇਠ ਹੋ ਰਹੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਾਸੀਆਂ ਅੱਗੇ ਹੁੰਮ-ਹੁੰਮਾ ਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਲੋਕ ਹਿਤੈਸ਼ੀ ਪਾਰਟੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ, ਬੇਦਾਗ, ਨਿਧੜਕ ਨੇਤਾ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਹਲਕੇ ਦੇ ਹਰਮਨ ਪਿਆਰੇ ਲੀਡਰ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਗ੍ਰਾਫ ਦਿਨੋ-ਦਿਨ ਬੁਲੰਦੀਆਂ ਵੱਲ ਜਾ ਰਿਹਾ ਹੈ ਜਦਕਿ ਹੋਰਨਾਂ ਪਾਰਟੀਆਂ ਨੂੰ ਪਛਾੜਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ 2027 ਵਿਚ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੀ ਆਸ ਬੱਝ ਚੁੱਕੀ ਹੈ, ਜੋ ਸਮਾਂ ਆਉਣ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਭਰਿਆ ਚੰਗਾ ਰਾਜਭਾਗ ਦੇਵੇਗੀ | ਉਨ੍ਹਾਂ ਕਿਹਾ ਕਿ ਜਿੱਥੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਵੱਡੀ ਗਿਣਤੀ ਵਾਲੇ ਪਿੰਡ ਵੀਲਾ ਤੇਜਾ ਵਿਚੋਂ ਅਕਾਲੀ ਵਰਕਰਾਂ ਵਲੋਂ ਰੈਲੀ ਵਿਚ ਸ਼ਿਰਕਤ ਕੀਤੀ ਜਾਣੀ ਹੈ ਉੱਥੇ ਹਲਕਾ ਵਾਸੀ ਵੀ ਰੈਲੀ ਵਿਚ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਹਾਈਕਮਾਂਡ ਦੇ ਬੁਲਾਰਿਆਂ ਦੇ ਵਿਚਾਰ ਸੁਣਨ |
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਦੀ ਗਾਰੰਟੀ ਨਾਅਰਾ ਹੀ ਨਹੀਂ, ਭਰੋਸਾ ਤੇ ਵਿਸ਼ਵਾਸ ਹੈ : ਚੇਅਰਮੈਨ ਜੋਬਨ ਰੰਧਾਵਾ ਅਗਲੀ ਖ਼ਬਰ ਏ.ਟੀ.ਐਮ 'ਚ ਪੈਸੇ ਪਾਉਣ ਸੰਬੰਧੀ ਬੈਂਕ ਅਧਿਕਾਰੀ ਨਹੀਂ ਦੇ ਰਹੇ ਧਿਆਨ
Ad Position 24