ਗੁਰਦਾਸਪੁਰ, 11 ਮਾਰਚ (ਚੱਕਰਾਜਾ)- ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਗੁਰਦਾਸਪੁਰ ਵਲੋਂ ਐਲਾਨੇ ਗਏ ਵੱਖ ਵੱਖ ਕੋਰਸਾਂ ਦੇ ਨਤੀਜੇ ਵਿਚੋਂ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਇੰਸਟੀਚਿਊਟ ਦਾ ਨਾਂਅ ਰੌਸ਼ਨ ਕੀਤਾ ਹੈ ਜਿਸ ਤਹਿਤ ਬੀ.ਕਾਮ ਆਨਰਸ ਵਿਚੋਂ ਪ੍ਰਭਜੋਤ ਕੌਰ ਨੇ 8.40 ਸੀ.ਜੀ.ਪੀ.ਏ, ਸਾਨੀਆ ਨੇ 7.84 ਸੀ.ਜੀ.ਪੀ.ਏ ਅਤੇ ਦਮਨਪ੍ਰੀਤ ਸਿੰਘ ਨੇ 7.56 ਸੀ.ਜੀ.ਪੀ.ਏ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ ਬੀ.ਐਸ.ਸੀ ਫ਼ੈਸ਼ਨ ਡਿਜ਼ਾਈਨਿੰਗ ਵਿਚੋਂ ਸੁਮਿਤ ਨੇ 9.04 ਸੀ.ਜੀ.ਪੀ.ਏ ਹਾਸਲ ਕਰਕੇ ਚੰਗੀ ਪ੍ਰਾਪਤੀ ਕੀਤੀ ਹੈ | ਇਸ ਸ਼ਾਨਦਾਰ ਨਤੀਜੇ 'ਤੇ ਇੰਸਟੀਚਿਊਟ ਦੀ ਮੈਨੇਜਮੈਂਟ, ਅਧਿਆਪਕਾਂ ਅਤੇ ਸਟਾਫ਼ ਵਲੋਂ ਵਿਦਿਆਰਥੀਆਂ ਨੰੂ ਵਧਾਈ ਦਿੱਤੀ ਗਈ | ਐਮ.ਡੀ. ਰਿਸ਼ਬਦੀਪ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਹਮੇਸ਼ਾ ਵਿਦਿਆਰਥੀਆਂ ਨੰੂ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ |