ਗੁਰਦਾਸਪੁਰ, 11 ਮਾਰਚ (ਚੱਕਰਾਜਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ 28 ਮਾਰਚ ਨੰੂ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਪਿੰਡ ਬੱਬੇਹਾਲੀ ਦੇ ਖੇਡ ਸਟੇਡੀਅਮ ਵਿਖੇ ਕੀਤੀ ਜਾ ਰਹੀ 'ਪੰਜਾਬ ਬਚਾਓ ਰੈਲੀ' ਇਤਿਹਾਸਿਕ ਹੋਵੇਗੀ ਜੋ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗੀ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਅੱਜ ਰੈਲੀ ਦੀਆਂ ਤਿਆਰੀਆਂ ਨੰੂ ਲੈ ਕੇ ਪ੍ਰੀਤ ਸੈਲੀਬ੍ਰੇਸ਼ਨ ਅੱਡਾ ਬੱਬੇਹਾਲੀ ਵਿਖੇ ਹਲਕੇ ਦੇ ਵਰਕਰਾਂ ਦੀ ਸੱਦੀ ਇਕ ਭਰਵੀਂ ਮੀਟਿੰਗ ਦੌਰਾਨ ਇਕੱਠ ਨੰੂ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰੱਖੀ ਗਈ 28 ਮਾਰਚ ਦੀ ਇਹ ਰੈਲੀ ਇੰਨੀ ਵਿਸ਼ਾਲ ਹੋਵੇਗੀ ਕਿ ਇਹ ਸਾਬਤ ਕਰ ਦੇਵੇਗੀ ਕਿ ਸੂਬੇ ਵਿਚ ਅਗਲੀ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਹੈ ਜਿਸ ਸਬੰਧੀ ਵਰਕਰਾਂ 'ਚ ਹੁਣ ਤੋਂ ਹੀ ਭਰਵਾਂ ਉਤਸ਼ਾਹ ਪਾਇਆ ਜਾ ਰਿਹਾ ਹੈ | ਅੱਜ ਦੀ ਮੀਟਿੰਗ ਵਿਚ ਮਨਜੀਤ ਸਿੰਘ ਸਰਕਲ ਪ੍ਰਧਾਨ, ਅਵਤਾਰ ਸਿੰਘ ਸਰਕਲ ਪ੍ਰਧਾਨ, ਮਹਿੰਦਰ ਸਿੰਘ ਸਿਧਵਾਂ ਸਰਕਲ ਪ੍ਰਧਾਨ, ਅਮਰਜੋਤ ਸਿੰਘ ਸਰਪੰਚ ਬੱਬੇਹਾਲੀ, ਜਤਿੰਦਰ ਸਿੰਘ ਪੱਪਾ, ਵਿਕਟਰ ਮਸੀਹ, ਸੋਨੀ ਤਿੱਬੜ, ਕੁਲਵਿੰਦਰ ਸਿੰਘ ਤਿੱਬੜ, ਰਣਜੀਤ ਸਿੰਘ ਚਾਨਣ, ਬਲਵਿੰਦਰ ਚਿੰਟੂ, ਸਾਬਕਾ ਐਮ.ਸੀ ਰਾਮ ਲਾਲ, ਸਾਬਕਾ ਐਮ.ਸੀ ਰਜਿੰਦਰ ਸਿੰਘ, ਸੰਤ ਸਿੰਘ ਤਿੱਬੜ, ਸੁਖਵਿੰਦਰ ਸਿੰਘ ਤਿੱਬੜ, ਮੱਖਣ ਸਿੰਘ ਸਾਧੂਚੱਕ, ਬਲਕਾਰ ਸਿੰਘ ਮਾੜੇ, ਨਿਰਮਲ ਸਿੰਘ ਹੀਰ, ਜਸਬੀਰ ਸਿੰਘ, ਮਾਸਟਰ ਗਿਆਨ ਸਿੰਘ ਜੌੜਾ, ਬਲਦੇਵ ਸਿੰਘ ਜੌੜਾ ਅਤੇ ਜਸਬੀਰ ਸਿੰਘ ਜੌੜਾ ਆਦਿ ਹਾਜ਼ਰ ਸਨ |