ਧਾਰੀਵਾਲ, 12 ਮਾਰਚ (ਸਵਰਨ ਸਿੰਘ)-ਖਾਲਸਾ ਸਾਜਨਾ ਦਿਵਸ ਮੌਕੇ ਮਹਾਨ ਨਗਰ ਕੀਰਤਨ ਅਤੇ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਵਲੋਂ ਦੱਸਿਆ ਗਿਆ ਕਿ 5 ਅਪ੍ਰੈਲ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਕਿ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਬੇਦੀ ਕਾਲੋਨੀ, ਖੁੰਡਾ, ਖੁੰਡੀ, ਭੁੰਬਲੀ, ਅਲਾਵਲਪੁਰ, ਸਿੱਧਵਾਂ, ਮਾਨ ਚੋਪੜਾ, ਨਵੀਂ ਆਬਾਦੀ, ਕੋਟਲੀ ਸੈਣੀਆਂ, ਗੁਰਦੁਆਰਾ ਘੱਲੂਘਾਰਾ ਸਾਹਿਬ, ਜ਼ਮੀਨੀ ਕਰਾਲਾ, ਚਾਵਾ, ਨਵਾਂ ਸ਼ਾਲਾ, ਗੁੱਝੀਆਂ, ਤਿੱਬੜੀ, ਤਿੱਬੜ, ਬਾਹੀਆਂ, ਤਲਵੰਡੀ, ਬੱਬਰੀ, ਨੰਗਲ, ਪੀਰ ਦੀ ਸੈਨ, ਪੁਰਾਣਾ ਧਾਰੀਵਾਲ ਤੋਂ ਵਾਪਸ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਮਾਪਤ ਹੋਵੇਗਾ | ਇਸ ਸਬੰਧ ਵਿਚ 11 ਅਪ੍ਰੈਲ 2026 ਨੂੰ ਅੰਮਿ੍ਤ ਸੰਚਾਰ ਵੀ ਕਰਵਾਇਆ ਜਾਵੇਗਾ, ਜਿਸ ਵਿਚ ਕਕਾਰ ਧਰਮ ਪ੍ਰਚਾਰ ਕਮੇਟੀ ਵਲੋਂ ਭੇਟਾ ਰਹਿਤ ਦਿੱਤੇ ਜਾਣਗੇ | ਇਸ ਧਾਰਮਿਕ ਸਮਾਗਮ ਦੇ ਸਬੰਧ ਵਿਚ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਅਪ੍ਰੈਲ ਨੂੰ ਭੋਗ ਪੈਣਗੇ | ਉਪਰੰਤ ਹਜ਼ੂਰੀ ਰਾਗੀ ਜਥਾ ਕੀਰਤਨ ਅਤੇ ਢਾਡੀ ਜਥਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਨਿਹਾਲ ਕਰਨਗੇ |