21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨੈਸ਼ਨਲ ਹਾਈਵੇ 'ਤੇ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ 'ਚ ਪਤੀ-ਪਤਨੀ ਦੀ ਮੌਤ

Ad Position 21
No active advertisement
ਅਜੀਤ ਡੈਸਕ 28-03-2026
ਨੌਸ਼ਹਿਰਾ ਮੱਝਾ ਸਿੰਘ, 27 ਮਾਰਚ (ਰਵੀ ਭਗਤ)- ਸਥਾਨਕ ਨੈਸ਼ਨਲ ਹਾਈਵੇ 'ਤੇ ਪਿੰਡ ਬਿਧੀਪੁਰ ਨੇੜੇ ਇਕ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਕ ਸਤਨਾਮ ਸਿੰਘ (65) ਵਾਸੀ ਪਿੰਡ ਮੂਲਿਆਂਵਾਲ ਆਪਣੀ ਪਤਨੀ ਪਰਮਜੀਤ ਕੌਰ ਨਾਲ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 81-2205 'ਤੇ ਆਪਣੇ ਰਿਸ਼ਤੇਦਾਰਾਂ ਕੋਲ ਪਿੰਡ ਅਰਜੁਨਪੁਰ ਵਿਖੇ ਜਾ ਰਹੇ ਸਨ, ਜਦ ਉਹ ਪਿੰਡ ਬਿਧੀਪੁਰ-ਸਿੱਧਵਾਂ ਦੇ ਮੌੜ ਤੋਂ ਨੌਸ਼ਹਿਰਾ ਮੱਝਾ ਸਿੰਘ ਵੱਲ ਨੂੰ ਜਾ ਰਹੇ ਸਨ ਤਾਂ ਪਿੱਛੋ ਆ ਰਹੀ ਇਕ ਤੇਜ਼ ਰਫ਼ਤਾਰ ਇਨਡੈਵਰ ਕਾਰ ਨੰਬਰ ਪੀ.ਬੀ.10-ਐਫ.ਯੂ.3555 ਨੇ ਜ਼ੋਰਦਾਰ ਟੱਕਰ ਮਾਰੀ ਦਿੱਤੀ, ਜਿਸ ਦੇ ਸਿੱਟੇ ਵਜੋਂ ਦੋਨੋ ਪਤੀ-ਪਤਨੀ ਦੀ ਮੌਕੇ 'ਤੇ ਮੌਤ ਹੋ ਗਈ | ਇਹ ਟੱਕਰ ਏਨੀ ਜ਼ਬਰਦਸਤ ਸੀ ਕਿ ਦੋਨੋ ਵਾਹਨਾਂ ਦੇ ਪਰਖਚੇ ਉੱਡ ਗਏ ਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਦੋਨੋ ਵਾਹਨਾਂ ਨੂੰ ਕਬਜ਼ੇ 'ਚ ਲੈਂਦਿਆਂ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਕੇ ਮਿ੍ਤਕਾਂ ਦੇ ਪੁੱਤਰ ਹਿੱਤਕਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 1791 ਕਰੋੜ ਦੇ ਖੇਡ ਬਜਟ ਨਾਲ ਆਵੇਗੀ ਵੱਡੀ ਕ੍ਰਾਂਤੀ : ਬਲਬੀਰ ਸਿੰਘ ਪੰਨੂੰ ਅਗਲੀ ਖ਼ਬਰ ਵਿਰਸਾ ਸੰਭਾਲ ਚੇਤਨਾ ਮੰਚ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ
Ad Position 24