20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕਾਰ ਵਿਚ ਡੀਜ਼ਲ ਪਾਉਣ ਨੂੰ ਲੈ ਕੇ ਕਿਸਾਨ ਆਗੂ ਤੇ ਪੈਟਰੋਲ ਪੰਪ ਪ੍ਰਬੰਧਕਾਂ 'ਚ ਹੋਈ ਤਕਰਾਰਬਾਜ਼ੀ

Ad Position 21
No active advertisement
ਅਜੀਤ ਡੈਸਕ 28-03-2026
ਕਾਹਨੂੰਵਾਨ, 27 ਮਾਰਚ (ਨਿਸ਼ਾਨ ਸਿੰਘ ਚਾਹਲ)- ਅਮਰੀਕਾ, ਇਰਾਨ ਅਤੇ ਇਜ਼ਰਾਇਲ ਦੀ ਜੰਗ ਦੇ ਕਾਰਨ ਇਸ ਵੇਲੇ ਸਮੁੱਚੇ ਭਾਰਤ ਵਾਸੀਆਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਕਮੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਜੰਗ ਕਿੰਨੇ ਦਿਨ ਹੋਰ ਚੱਲੇਗੀ ਅਤੇ ਕਿਤੇ ਰਸੋਈ ਗੈਸ ਦੀ ਕਮੀ ਦੇ ਨਾਲ ਡੀਜ਼ਲ ਤੇ ਪੈਟਰੋਲ ਦੀ ਕਮੀ ਦਾ ਸੰਕਟ ਹੋਰ ਗਹਿਰਾ ਨਾ ਹੋ ਜਾਏ, ਇਸ ਲਈ ਲੋਕ ਪੈਟਰੋਲ ਪੰਪਾਂ ਉਪਰ ਜਾ ਕੇ ਧੜਾਧੜ ਡੀਜ਼ਲ ਅਤੇ ਪੈਟਰੋਲ ਆਪਣੀਆਂ ਗੱਡੀਆਂ ਵਿਚ ਭਰਵਾ ਰਹੇ ਹਨ | ਇਸੇ ਦੌਰਾਨ ਪੈਟਰੋਲ ਪੰਪ ਮਾਲਕਾਂ ਅਤੇ ਡੀਜ਼ਲ ਤੇ ਪੈਟਰੋਲ ਖਪਤਕਾਰਾਂ ਵਿਚ ਤਕਰਾਰਬਾਜ਼ੀ ਦੇਖਣ ਨੂੰ ਮਿਲ ਰਹੀ ਹੈ | ਅਜਿਹਾ ਹੀ ਇਕ ਮਾਮਲਾ ਅੱਜ ਉਸ ਵੇਲੇ ਸਾਹਮਣੇ ਆਇਆ, ਜਦੋਂ ਅੱਡਾ ਪੁਲ ਸਠਿਆਲੀ ਦੇ ਨੇੜ੍ਹੇ ਇਕ ਪੈਟਰੋਲ ਪੰਪ ਤੋਂ ਆਪਣੀ ਕਾਰ ਵਿਚ ਤੇਲ ਪਵਾਉਣ ਆਏ ਇਕ ਕਿਸਾਨ ਆਗੂ ਅਤੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਦਰਮਿਆਨ ਤੇਲ ਪਾਉਣ ਨੂੰ ਲੈ ਕੇ ਤਲਖੀ ਦੇਖਣ ਨੂੰ ਮਿਲੀ | ਇਸ ਦੌਰਾਨ ਯੂਨੀਅਨ ਦੇ ਕੁਝ ਹੋਰ ਆਗੂ ਪੈਟਰੋਲ ਪੰਪ 'ਤੇ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਪੈਟਰੋਲ ਪੰਪ ਵਾਲਿਆਂ 'ਤੇ ਤੇਲ ਸਟੋਰ ਕਰਨ ਦੇ ਇਲਜ਼ਾਮ ਲਗਾਏ ਪਰ ਇਸ ਦੇ ਉਲਟ ਪੈਟਰੋਲ ਪੰਪ ਦੇ ਪ੍ਰਬੰਧਕਾਂ ਅਤੇ ਤੇਲ ਭਰਵਾਉਣ ਆਏ ਕੁਝ ਲੋਕਾਂ ਨੇ ਕਿਸਾਨ ਯੂਨੀਅਨ ਦੇ ਇਸ ਵਤੀਰੇ ਪ੍ਰਤੀ ਰੋਸ ਪ੍ਰਗਟ ਕੀਤਾ | ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਧੰਦਲ, ਗੁਰਮੁੱਖ ਸਿੰਘ ਖਾਨ ਮਲੱਕ, ਲਖਵਿੰਦਰ ਸਿੰਘ ਕਾਲਾ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਇਕ ਸਾਥੀ ਪ੍ਰਗਟ ਸਿੰਘ ਕਾਰ ਵਿਚ ਤੇਲ ਪਾਉਣ ਆਏ ਸਨ ਪਰ ਪੰਪ ਵਾਲਿਆਂ ਨੇ ਉਨ੍ਹਾਂ ਨੂੰ ਥੋੜਾ ਜਿਹਾ ਤੇਲ ਪਾ ਕੇ ਅੱਗੇ ਤੋਰ ਦਿੱਤਾ, ਪਰ ਜਦੋਂ ਕਾਰ ਮਾਲਕ ਨੇ ਪੰਪ ਵਾਲਿਆਂ ਨੂੰ ਬੱਸਾਂ ਲਈ ਕਿਸੇ ਨਿਯਮ ਤੋਂ ਵੱਧ ਤੇਲ ਪਾਉਣ ਬਾਰੇ ਨਰਾਜ਼ਗੀ ਪ੍ਰਗਟ ਕੀਤੀ ਤਾਂ ਇਸ ਦਰਮਿਆਨ ਪੈਟਰੋਲ ਪੰਪ ਮਾਲਕ ਤੇ ਕਿਸਾਨ ਆਗੂ ਦੇ ਦਰਮਿਆਨ ਤਕਰਾਰਬਾਜ਼ੀ ਵਧ ਗਈ | ਇਸ ਮੌਕੇ ਪੈਟਰੋਲ ਪੰਪ ਦੇ ਪ੍ਰਬੰਧਕ ਕਰਮਿੰਦਰ ਸਿੰਘ ਨੇ ਕਿਹਾ ਕਿ ਤੇਲ ਦੀ ਘਾਟ ਹੋਣ ਕਰ ਕੇ ਸਾਰੇ ਗ੍ਰਾਹਕਾਂ ਨੂੰ ਲੋੜ ਅਨੁਸਾਰ ਹੀ ਡੀਜ਼ਲ ਦਿੱਤਾ ਜਾ ਰਿਹਾ | ਉਸ ਵਲੋਂ ਕਿਸੇ ਵੀ ਗ੍ਰਾਹਕ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਗਿਆ, ਜੇਕਰ ਕੋਈ ਅਜਿਹੇ ਦੋਸ਼ ਲਗਾਉਂਦਾ ਹੈ ਤਾਂ ਉਹ ਮਨਘੜਤ ਹਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਨਵਾਬ ਕਪੂਰ ਸਿੰਘ ਕਿਲ੍ਹੇ 'ਚ ਸਮਾਗਮ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ : ਮਾ. ਜੌਹਰ ਸਿੰਘ
Ad Position 24