20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦਿਹਾਤੀ ਖੇਤਰ ਦੇ ਪਸ਼ੂ ਪਾਲਨ ਵਿਭਾਗ 'ਚ ਦਰਜਾ ਚਾਰ ਦੀਆਂ ਅਸਾਮੀਆਂ ਖ਼ਾਲੀ, ਪਸ਼ੂ ਪਾਲਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 28-03-2026
ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਅਜੇ ਤੱਕ ਦਿਹਾਤੀ ਖੇਤਰ ਦੇ ਪਸ਼ੂ ਪਾਲਨ ਹਸਪਤਾਲਾਂ 'ਚ ਦਰਜਾ ਚਾਰ ਮੁਲਾਜ਼ਮਾਂ ਦੀ ਘਾਟ ਨਾਲ ਜਿਥੇ ਮੁਲਾਜ਼ਮ ਤੇ ਪਸ਼ੂ ਪਾਲਕ ਕਾਫ਼ੀ ਪ੍ਰੇਸ਼ਾਨ ਦੇਖੇ ਜਾ ਰਹੇ ਹਨ | ਨੌਜਵਾਨ ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਸਤਵੰਤ ਸਿੰਘ, ਗੁਰਭਜਨ ਸਿੰਘ, ਗੁਰਦਿਆਲ ਸਿੰਘ, ਪ੍ਰੀਤਮ ਸਿੰਘ, ਮੱਖਣ ਸਿੰਘ, ਹਰਦੀਪ ਸਿੰਘ, ਅਸ਼ੋਕ ਕੁਮਾਰ, ਜੋਗਿੰਦਰ ਮਸੀਹ, ਸੁਖਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੁਝ ਕੁ ਮਹਿਕਮੇ ਅੰਦਰ ਦਰਜਾ ਚਾਰ ਦੀਆਂ ਅਸਾਮੀਆਂ ਪੂਰੀਆਂ ਕਰ ਲਈਆਂ ਹਨ ਪਰ ਅਜੇ ਤੱਕ ਪਸ਼ੂ ਪਾਲਨ ਵਿਭਾਗ ਦੇ ਦਿਹਾਤੀ ਤੇ ਸ਼ਹਿਰੀ ਹਸਪਤਾਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ ਜਦੋਂ ਕਿ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਉਥੇ ਦਰਜਾ ਚਾਰ ਦੀ ਘਾਟ ਨਾਲ ਹਸਪਤਾਲਾਂ 'ਚ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਪਸ਼ੂ ਪਾਲਨ ਵਿਭਾਗ 'ਚ ਖ਼ਾਲੀ ਪਈਆਂ ਦਰਜਾ ਚਾਰ ਅਸਾਮੀਆਂ ਭਰੀਆਂ ਜਾਣ, ਜਿਸ ਨਾਲ ਪੜ੍ਹੇ ਲਿਖੇ ਨੌਜਵਾਨਾਂ ਨੰੂ ਰੁਜ਼ਗਾਰ ਦੇ ਮੌਕੇ ਮਿਲ ਸਕਣ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ : ਲੰਬੜਦਾਰ ਅਗਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨੇ ਕੀਤਾ ਸਮੂਹ ਸੰਗਤਾਂ ਦਾ ਧੰਨਵਾਦ
Ad Position 24