19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਲਾਕ ਸੰਮਤੀ ਚੇਅਰਪਰਸਨ ਪਰਮਜੀਤ ਕੌਰ ਸ਼ਕਰੀ ਦਾ ਵੱਖ-ਵੱਖ ਪੰਚਾਂ-ਸਰਪੰਚਾਂ ਵਲੋਂ ਵਿਸ਼ੇਸ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 28-03-2026
ਵਡਾਲਾ ਬਾਂਗਰ, 27 ਮਾਰਚ (ਭੁੰਬਲੀ)-ਬੀਤੇ ਦਿਨੀਂ ਪਿੰਡ ਸ਼ਕਰੀ ਦੇ ਮੌਜੂਦਾ ਸਰਪੰਚ ਰਣਜੀਤ ਸਿੰਘ ਸ਼ਕਰੀ ਦੀ ਪਤਨੀ ਬੀਬੀ ਪਰਮਜੀਤ ਕੌਰ ਸ਼ਕਰੀ ਜਿਨਾਂ ਨੂੰ ਬਲਾਕ ਸੰਮਤੀ ਕਲਾਨੌਰ ਦਾ ਚੇਅਰਪਰਸਨ ਚੁਣਿਆ ਗਿਆ ਹੈ, ਦੀ ਹੋਈ ਇਸ ਚੋਣ ਪ੍ਰਕਿਰਿਆ ਉਪਰੰਤ ਚੇਅਰਪਰਸਨ ਬਣਨ 'ਤੇ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਮੁਹਤਬਰਾਂ, ਪੰਚਾਂ, ਸਰਪੰਚਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ | ਜ਼ਿਕਰਯੋਗ ਹੈ ਕਿ ਪਿੰਡ ਸ਼ਕਰੀ ਦੀ ਸਰਪੰਚੀ ਪਿਛਲੇ ਕਰੀਬ 25-30 ਸਾਲਾਂ ਤੋਂ ਇਸ ਪਰਿਵਾਰ ਕੋਲ ਚੱਲੀ ਆ ਰਹੀ ਹੈ | ਇਸ ਮੌਕੇ ਜਥੇਦਾਰ ਗੁਰਮੁੱਖ ਸਿੰਘ ਭੋਜਰਾਜ, ਸਾ. ਸਰਪੰਚ ਸਤਨਾਮ ਸਿੰਘ ਵਿਰਕ, ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ, ਸਰਪੰਚ ਗੁਰਦੇਵ ਸਿੰਘ ਗੱਗੋਵਾਲੀ, ਸਰਪੰਚ ਲਖਬੀਰ ਸਿੰਘ ਨਾਰਵਾਂ, ਸਰਪੰਚ ਕੁਲਬੀਰ ਸਿੰਘ ਖਾਨੋਵਾਲ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਬਲਾਕ ਪ੍ਰਧਾਨ ਹਰਦੇਵ ਸਿੰਘ, ਪਰਵਿੰਦਰ ਸਿੰਘ ਘਣੀਆਂ, ਸਰਪੰਚ ਧਰਮਜੋਤ ਸਿੰਘ ਰਸੂਲਪੁਰ, ਸਰਪੰਚ ਰਜਿੰਦਰ ਸਿੰਘ ਸਪਰਾਏ ਕੋਠੀ, ਬਾਪੂ ਤਰਲੋਕ ਸਿੰਘ ਛੋਟੇਪੁਰ ਸਾ. ਚੇਅਰਮੈਨ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ, ਸਰਪੰਚ ਬਲਵਿੰਦਰ ਸਿੰਘ ਗੱਜੂਗਾਜੀ, ਰਣਜੀਤ ਸਿੰਘ ਰਾਣਾ ਘੁੰਮਣ, ਸਰਪੰਚ ਸੁਖਵਿੰਦਰ ਸਿੰਘ ਜੋਹਲ ਨੰਗਲ, ਸਰਪੰਚ ਹਰਦੀਪ ਸਿੰਘ ਬਜੁਰਗਵਾਲ, ਨਰਿੰਦਰ ਸਿੰਘ ਬੂਲੇਵਾਲ, ਸਰਪੰਚ ਬਲਜੀਤ ਸਿੰਘ ਬਾਗੋਵਾਂਣੀ, ਸਾ. ਸਰਪੰਚ ਅਜਮੇਰ ਸਿੰਘ ਸੁੱਖਾਰਾਜੂ, ਸਾ. ਸਰਪੰਚ ਬਚਿੱਤਰ ਸਿੰਘ ਦਾਦੂਵਾਲ, ਸਰਪੰਚ ਸ਼ਰਨਜੀਤ ਸਿੰਘ ਮੁਗਲ, ਸਰਪੰਚ ਜਸਬੀਰ ਸਿੰਘ ਵਡਾਲਾ ਬਾਂਗਰ, ਸਰਪੰਚ ਪ੍ਰਗਟ ਸਿੰਘ ਗਾਦੜੀਆਂ, ਹਰਿੰਦਰਪਾਲ ਸਿੰਘ ਗੋਰਾ ਸਮੇਤ ਇਲਾਕੇ ਭਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਦ ਵੈੱਲਫੇਅਰ ਸੁਸਾਇਟੀ ਵਲੋਂ ਸ਼ਗਨ ਸਕੀਮ ਤਹਿਤ ਰਾਸ਼ੀ ਭੇਟ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਪ੍ਰਭਾਵਸ਼ਾਲੀ ਨੁੱਕੜ ਨਾਟਕ ਕਰਵਾਇਆ <br/>
Ad Position 24