19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਿਰਵੈਰ ਖ਼ਾਲਸਾ ਜਥੇਬੰਦੀ ਇੰਟਰਨੈਸ਼ਨਲ ਵਲੋਂ ਆਧੁਨਿਕ ਤਕਨੀਕ ਨਾਲ ਪਾਲਕੀ ਸਾਹਿਬ ਤਿਆਰ ਕਰਵਾਈ ਜਾ ਰਹੀ ਹੈ : ਬਾਬਾ ਗੁਰਪਾਲ ਸਿੰਘ

Ad Position 21
No active advertisement
ਅਜੀਤ ਡੈਸਕ 28-03-2026
ਅੱਚਲ ਸਾਹਿਬ, 27 ਮਾਰਚ (ਗੁਰਚਰਨ ਸਿੰਘ)-ਧਾਰਮਿਕ ਤੇ ਸਮਾਜਿਕ ਸੇਵਾਵਾਂ ਨੂੰ ਸਮਰਪਿਤ ਨਿਰਵੈਰ ਖਾਲਸਾ ਜਥੇਬੰਦੀ ਇੰਟਰਨੈਸ਼ਨਲ ਵਲੋਂ ਸਿੱਖੀ ਦੇ ਪ੍ਰਚਾਰ ਲਈ ਆਧੁਨਿਕ ਤਕਨੀਕ ਨਾਲ ਵਿਸ਼ਾਲ ਪਾਲਕੀ ਸਾਹਿਬ ਦੀ ਤਿਆਰੀ ਕਰਵਾਉਣ ਲਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਇਸ ਸਬੰਧੀ ਜਥੇਬੰਦੀ ਦੇ ਮੁਖੀ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲੀਆਂ ਨੇ ਦੱਸਿਆ ਕਿ ਸਮੂਹ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਤਕਨੀਕ ਨਾਲ ਵਿਸ਼ਾਲ ਪਾਲਕੀ ਸਾਹਿਬ ਤਿਆਰ ਕਰਵਾਉਣ ਲਈ ਸੇਵਾਵਾਂ ਸ਼ੂਰੁ ਕੀਤੀਆਂ ਗਈਆਂ ਹਨ ਤੇ ਇਸ ਪਾਲਕੀ ਸਾਹਿਬ ਦੀ ਤਿਆਰੀ ਕਰਵਾਉਣ 'ਤੇ ਕਰੀਬ 20 ਲੱਖ ਰੁਪਏ ਲੱਗਣਗੇ | ਉਨ੍ਹਾਂ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਜਾਏ ਜਾਂਦੇ ਨਗਰ ਕੀਰਤਨ ਦੀ ਸੇਵਾ ਲਈ ਇਹ ਪਾਲਕੀ ਸਾਹਿਬ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਉੱਤਰਾਖੰਡ ਅਤੇ ਯੂ.ਪੀ. ਦੇ ਇਲਾਕਿਆਂ ਵਿਚ ਸੇਵਾ ਲਈ ਪਹੁੰਚਾਈ ਜਾਵੇਗੀ | ਇਸ ਮੌਕੇ ਬਾਬਾ ਗੁਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਕਵਲਜੀਤ ਸਿੰਘ ਨਗੀਨਾ, ਜਸਬੀਰ ਸਿੰਘ ਧਰਮੂਚੱਕ, ਭਾਈ ਅਮਰਜੀਤ ਸਿੰਘ ਰਾਜ ਗਿੱਲ, ਭਾਈ ਮਨਪ੍ਰੀਤ ਸਿੰਘ ਸ਼ੇਰਗੜ, ਸ੍ਰੀ ਤਰਲੋਕ ਕੱਕੜ ਜ਼ਿਲ੍ਹਾ ਪ੍ਰਧਾਨ ਰਿਸ਼ੀਕੇਸ, ਉਂਕਾਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦਾਂ ਵਾਲਾ, ਭਾਈ ਗਗਨਦੀਪ ਸਿੰਘ ਸ਼ੇਰਗੜ, ਭਾਈ ਸੇਵਕ ਸਿੰਘ ਬਖਸ਼ਰਵਾਲਾ, ਭਾਈ ਮਨਿੰਦਰ ਸਿੰਘ ਹਾਂਗਕਾਂਗ, ਸੰਦੀਪ ਸਿੰਘ ਹਾਂਗਕਾਂਗ, ਭਾਈ ਇੰਦਰਜੀਤ ਸਿੰਘ ਅਮਰੀਕਾ, ਭਾਈ ਸਿਮਰਨਜੀਤ ਸਿੰਘ ਆਸਟਰੇਲੀਆ, ਭਾਈ ਮਨੀ ਸਿੰਘ ਵਿਦਿਆਰਥੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ ਅਗਲੀ ਖ਼ਬਰ ਦਸਮੇਸ਼ ਸਕੂਲ ਪਾਰੋਵਾਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24