ਤਿੱਬੜ, 27 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)- ਬੀਤੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਉੱਘੇ ਅਕਾਲੀ ਆਗੂ ਮਾਸਟਰ ਸੋਹਨ ਸਿੰਘ ਮਾਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮਾਨ ਵਿਖੇ ਪਾਏ ਗਏ | ਉਪਰੰਤ ਪਿੰਡ ਮਾਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਰਾਗੀ ਭਾਈ ਗੁਰਦਿਆਲ ਸਿੰਘ ਲੇਹਲ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਇਸ ਮੌਕੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ | ਬੁਲਾਰਿਆਂ ਨੇ ਮਾਸਟਰ ਸੋਹਨ ਸਿੰਘ ਮਾਨ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਵਿਚ ਗੁਰਇਕਬਾਲ ਸਿੰਘ ਕਾਹਲੋਂ, ਖੇਤੀਬਾੜੀ ਇੰਸਪੈਕਟਰ ਮਨਮੋਹਨ ਸਿੰਘ, ਅਕਾਲੀ ਆਗੂ ਕ੍ਰਿਪਾਲ ਸਿੰਘ ਗੁੰਝੀਆਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਵੀ ਹਾਜ਼ਰੀ ਭਰੀ ਗਈ | ਸਟੇਜ ਦੀ ਸੇਵਾ ਬਾਬਾ ਅਨੂਪ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ | ਅੰਤ ਵਿਚ ਮਾਸਟਰ ਸੋਹਨ ਸਿੰਘ ਦੇ ਭਰਾਤਾ ਮਾਸਟਰ ਜਗੀਰ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਹੈਪੀ ਪਾਹੜਾ, ਦਿਲਬਾਗ ਸਿੰਘ ਕੌਂਟਾ, ਪ੍ਰੋ: ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ ਏ ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਪੰਜਾਬ, ਉੱਘੇ ਕਾਰੋਬਾਰੀ ਭੋਲਾ ਸਿੰਘ ਮਾਨ, ਸਰਵਣ ਸਿੰਘ ਤਤਲਾ, ਬਲਦੇਵ ਸਿੰਘ ਮਾਨ, ਕੁਲਵੰਤ ਸਿੰਘ ਮਾਨ, ਧਿਆਨ ਸਿੰਘ ਕਾਜ਼ੀਪੁਰ, ਬਲਵਿੰਦਰ ਸਿੰਘ ਮਾਨ, ਹਰਦਿਆਲ ਸਿੰਘ, ਸੁਰਿੰਦਰਪਾਲ ਸਿੰਘ, ਹਰਦਿਆਲ ਸਿੰਘ, ਭਾਗ ਸਿੰਘ, ਮਹਿੰਦਰ ਸਿੰਘ, ਦੀਦਾਰ ਸਿੰਘ, ਕ੍ਰਿਪਾਲ ਸਿੰਘ, ਪ੍ਰਤਾਪ ਸਿੰਘ, ਹਰਦਿਆਲ ਸਿੰਘ ਗਜਨੀਪੁਰ, ਪ੍ਰਕਾਸ਼ ਚੰਦ, ਗੁਰਦੀਪ ਸਿੰਘ, ਚਾਨਣ ਸਿੰਘ, ਅਜੀਤ ਸਿੰਘ, ਸੁੱਚਾ ਸਿੰਘ ਬਲੱਗਣ, ਅਮਰਜੀਤ ਸਿੰਘ ਰਣੀਆ, ਸਾਬਕਾ ਸਰਪੰਚ ਗੁਰਦਿਆਲ ਸਿੰਘ ਰਣੀਆ, ਸ਼ਿੰਦਾ ਸ਼ਾਹ ਕਲੇਰ, ਮਾਸਟਰ ਮਨਜਿੰਦਰ, ਕੰਵਲਪ੍ਰੀਤ ਸਿੰਘ, ਹਰਵਿੰਦਰ ਸਿੰਘ ਏ.ਐਸ.ਆਈ., ਅੰਮਿ੍ਤਪਾਲ ਸਿੰਘ, ਜੈਦੀਪ ਸਿੰਘ, ਸਰਬਜੀਤ ਸਿੰਘ, ਇੰਜੀ: ਰਛਪਾਲ ਸਿੰਘ ਸੁਲਤਾਨਪੁਰ, ਹੈੱਡ ਮਾਸਟਰ ਗੁਰਬਚਨ ਸਿੰਘ ਸੁਲਤਾਨਪੁਰ, ਟਰਾਂਸਪੋਰਟਰ ਕਥਵਿੰਦਰ ਸਿੰਘ, ਪ੍ਰੇਮ ਸਿੰਘ ਸੁਲਤਾਨਪੁਰ, ਸੋਨਾ ਸਿਧਵਾਂ, ਲਖਵਿੰਦਰਿ ਸੰਘ ਬਖਤਪੁਰ, ਪ੍ਰੇਮ ਸਿੰਘ ਬਖਤਪੁਰ ਤੇ ਹੋਰ ਆਗੂ ਹਾਜ਼ਰ ਸਨ |