ਕਲਾਨੌਰ, 27 ਮਾਰਚ (ਪੁਰੇਵਾਲ)-ਸਰਹੱਦੀ ਪਿੰਡ 'ਚ ਬੀਤੀ ਰਾਤ ਚੋਰਾਂ ਵਲੋਂ ਇਕ ਕਿਸਾਨ ਦੇ ਘਰ 'ਚੋਂ 20 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਸਮੇਤ 4 ਲੱਖ ਨਕਦੀ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ | ਪਰਿਵਾਰ ਵੱਲੋਂ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਹੈਲਪਲਾਈਨ 'ਤੇ ਦਿੱਤੀ ਅਤੇ ਪੁਲਿਸ ਵੱਲੋਂ ਮੌਕਾ ਵੇਖਿਆ ਗਿਆ | ਪਿੰਡ ਅਲਾਵਲਪੁਰ ਵਾਸੀ ਗਵਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਘਰ ਵਿੱਚ ਸੁੱਤਾ ਹੋਇਆ ਸੀ ਕਿ ਜਦੋਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਸਵੇਰੇ ਸਵਖਤੇ ਉੱਠਿਆ ਤਾਂ ਉਸ ਨੇ ਵੇਖਿਆ ਕਿ ਸਟੋਰ ਵਾਲੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਅਲਮਾਰੀ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਜਦੋਂ ਉਹਨਾਂ ਵੇਖਿਆ ਤਾਂ 20 ਤੋਲੇ ਦੇ ਕਰੀਬ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4 ਲੱਖ ਰੁਪਏ ਦੇ ਕਰੀਬ ਨਗਦੀ ਗਾਇਬ ਸੀ | ਪਰਿਵਾਰ ਵੱਲੋਂ ਪੁਲਿਸ ਹੈਲਪਲਾਈਨ 'ਤੇ ਸੂਚਨਾ ਦੇਣ ਉਪਰੰਤ ਪੁਲਿਸ ਨੇ ਮੌਕਾ ਵੇਖਿਆ | ਪਰਿਵਾਰ ਨੇ ਪੁਲਿਸ ਕੋਲੋਂ ਚੋਰਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ |