18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਭਾਰਤੀ ਨਵੇਂ ਸਾਲ ਦੀ ਵਧੇਰੇ ਮਹਾਨਤਾ ਹੈ : ਸੁਆਮੀ ਬਲਰਾਮ

Ad Position 21
No active advertisement
ਅਜੀਤ ਡੈਸਕ 28-03-2026
ਊਧਨਵਾਲ, 27 ਮਾਰਚ (ਪਰਗਟ ਸਿੰਘ)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਆਸ਼ਰਮ ਹਰਪੁਰਾ 'ਚ ਭਾਰਤੀ ਨਵਾਂ ਸਾਲ ਮਨਾਇਆ ਗਿਆ | ਇਸ ਸਬੰਧੀ ਸੁਆਮੀ ਬਲਰਾਮ ਨੇ ਆਈਆਂ ਸੰਗਤਾਂ ਨਾਲ ਸਤਿਸੰਗ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਦੇਸੀ ਮਹੀਨੇ ਮੁਤਾਬਕ ਨਵਾਂ ਸਾਲ ਚੇਤ ਮਹੀਨੇ ਮੁਤਾਬਕ ਸ਼ੁਰੂ ਹੁੰਦਾ ਹੈ | ਇਹ ਨਵਾਂ ਸਾਲ ਸਾਡੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਹੋਣ ਕਰ ਕੇ ਇਸ ਦੀ ਵਧੇਰੇ ਮਹਾਨਤਾ ਹੈ | ਭਾਰਤੀ ਲੋਕ ਇਨ੍ਹਾਂ ਦੇਸ਼ੀ ਮਹੀਨਿਆਂ ਨੂੰ ਰੱਬ ਦਾ ਫ਼ੁਰਮਾਨ ਸਮਝ ਕੇ ਆਪਣੇ ਕੰਮ ਕਾਜ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਹਰੇਕ ਮਹੀਨੇ ਵਿਚ ਅਧਿਆਤਮਕ ਸੰਦੇਸ਼ ਉਜਾਗਰ ਹੋਣ ਨਾਲ ਭਗਤੀ ਮਾਰਗ ਸੁਖਾਲਾ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪੱਛਮੀ ਸੱਭਿਅਤਾ ਤੋਂ ਗੁਰੇਜ਼ ਕਰ ਕੇ ਆਪਣੀ ਨਵੀਂ ਪੀੜ੍ਹੀ ਨੂੰ ਦੱਸਿਆ ਜਾਵੇ ਜਿਸ ਕਰ ਕੇ ਸਾਡੇ ਬੱਚਿਆਂ ਦੇ ਗਿਆਨ 'ਚ ਵਾਧਾ ਹੋਵੇਗਾ | ਇਸ ਮੌਕੇ ਸੁਆਮੀ ਧਰਮ ਸਿੰਘ, ਸੁਆਮੀ ਲਖਵਿੰਦਰ ਸਿੰਘ ਤੇ ਸਾਧਵੀ ਭੈਣਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਪੀ.ਸੀ. ਚੋਣਾਂ ਦਾ ਐਲਾਨ ਨਾ ਕਰਨਾ ਭਾਜਪਾ ਦੀ ਸੋਚੀ ਸਮਝੀ ਚਾਲ: ਜਥੇਦਾਰ ਛੋਟੇਪੁਰ ਅਗਲੀ ਖ਼ਬਰ ਵਾਤਾਵਰਨ ਤੇ ਜ਼ਮੀਨ ਦੀ ਤੰਦਰੁਸਤੀ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ : ਡਾ. ਚੀਮਾ
Ad Position 24