ਤਿੱਬੜ, 27 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)- 2027 'ਚ ਲੋਕ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣ ਅਤੇ ਸੁਖਬੀਰ ਸਿੰਘ ਬਾਦਲ ਨੰੂ ਮੁੱਖ ਮੰਤਰੀ ਦੇਖਣ ਲਈ ਉਤਾਵਲੇ ਹੋਏ ਹਨ ਜਿਸ ਵਿਚ ਨੌਜਵਾਨ ਵੱਡੀ ਭੂਮਿਕਾ ਨਿਭਾਉਣਗੇ | ਇਸੇ ਤਹਿਤ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ 28 ਮਾਰਚ ਨੰੂ ਮਹਿੰਦਰ ਸਿੰਘ ਸਟੇਡੀਅਮ ਬੱਬੇਹਾਲੀ ਵਿਖੇ ਸਾਬਕਾ ਸੰਸਦੀ ਸਕੱਤਰ ਤੇ ਜ਼ਿਲ੍ਹਾ ਸ਼ਹਿਰੀ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਕਰਵਾਈ ਜਾ ਰਹੀ ਹਲਕਾ ਵਾਰ ਰੈਲੀ ਨੰੂ ਲੈ ਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਤੇ ਜੋਸ਼ ਦੇਖਣ ਨੰੂ ਮਿਲ ਰਿਹਾ ਹੈ | ਇਸ ਸੰਬੰਧੀ ਯੂਥ ਅਕਾਲੀ ਆਗੂ ਅਮਰਜੋਤ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਪਿੰਡ ਬੱਬੇਹਾਲੀ ਵਿਖੇ ਰੈਲੀ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਤੇ ਨੌਜਵਾਨ ਵਰਕਰਾਂ ਵਲੋਂ ਪਿੰਡ ਪੱਧਰ 'ਤੇ ਮੀਟਿੰਗਾਂ ਕਰ ਕੇ ਲੋਕਾਂ ਨੰੂ ਰੈਲੀ 'ਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਨੌਜਵਾਨ ਵਰਕਰਾਂ ਨੇ ਫ਼ੈਸਲਾ ਕੀਤਾ ਕਿ ਉਹ ਸੁਖਬੀਰ ਸਿੰਘ ਬਾਦਲ ਦਾ ਪਿੰਡ ਬੱਬੇਹਾਲੀ ਪਹੁੰਚਣ 'ਤੇ ਭਰਵਾਂ ਸਵਾਗਤ ਕਰਨਗੇ ਤੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਨਾਲ ਸਟੇਡੀਅਮ ਤੱਕ ਜਾਣਗੇ |