18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੈਂਟਰਲ ਬੈਂਕ ਲਈ ਸਰਬਸੰਮਤੀ ਨਾਲ ਮਾਣੂਕੇ ਚੇਅਰਮੈਨ ਅਤੇ ਨੀਟੂ ਸਰੀਂਹ ਵਾਈਸ ਚੇਅਰਮੈਨ ਬਣੇ

Ad Position 21
No active advertisement
ਅਜੀਤ ਡੈਸਕ 28-03-2026

• ਸਹਿਕਾਰੀ ਬੈਂਕਾਂ ਨਾਲ ਜੁੜੇ ਕਿਸਾਨਾਂ ਦੀ ਭਲਾਈ ਹਿਤ ਕੰਮ ਜਾਰੀ ਰਹਿਣ ਦਾ ਦਾਅਵਾ ਪ੍ਰਗਟਾਇਆ
ਡੇਹਲੋਂ, 27 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਸੈਂਟਰਲ ਬੈਂਕ ਲੁਧਿਆਣਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਦੌਰਾਨ ਹਰਪ੍ਰੀਤ ਸਿੰਘ ਮਾਣੂਕੇ ਨੂੰ ਚੇਅਰਮੈਨ ਅਤੇ ਪਰਮਜੀਤ ਸਿੰਘ ਨੀਟੂ ਸਰੀਂਹ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ | ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਉਕਤ ਬੈਂਕ ਦੇ ਡਾਇਰੈਕਟਰਾਂ ਦੀ ਚੋਣ ਸਮੇਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂ ਵੋਟ ਪ੍ਰਣਾਲੀ ਦੁਆਰਾ ਡਾਇਰੈਕਟਰ ਚੁਣੇ ਗਏ ਸਨ ਅਤੇ ਉਸ ਸਮੇਂ ਪਰਮਜੀਤ ਸਿੰਘ ਨੀਟੂ ਸਰੀਂਹ ਵੱਖ-ਵੱਖ ਪਾਰਟੀਆਂ ਦੀ ਹਮਾਇਤ ਪ੍ਰਾਪਤ ਕਾਂਗਰਸ ਪਾਰਟੀ ਉਮੀਦਵਾਰ ਨੂੰ ਹਰਾ ਕੇ ਦੂਸਰੀ ਵਾਰ ਸੈਂਟਰਲ ਬੈਂਕ ਦੇ ਡਾਇਰੈਕਟਰ ਚੁਣੇ ਗਏ ਸਨ | ਇਸ ਸਮੇਂ ਨਵੇਂ ਚੁਣੇ ਚੇਅਰਮੈਨ ਹਰਪ੍ਰੀਤ ਸਿੰਘ ਮਾਣੂਕੇ ਅਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਨੀਟੂ ਨੇ ਕਿਹਾ ਕਿ ਉਹ ਪਹਿਲਾਂ ਦੀ ਤਰਾਂ ਲੋਕ ਮਸਲੇ ਹੱਲ ਕਰਨ ਨੂੰ ਤਰਜ਼ੀਹ ਦੇਣਗੇ ਅਤੇ ਸਹਿਕਾਰੀ ਸਭਾਵਾਂ ਦੀਆਂ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ ਸੈਂਟਰਲ ਬੈਂਕ ਨਾਲ ਜੋੜਨ ਦੇ ਉਪਰਾਲੇ ਕਰਨਗੇ | ਇਸ ਸਮੇਂ ਚੇਅਰਮੈਨ ਕਰਨਦੀਪ ਸ਼ਰਮਾ ਪਾਇਲ, ਗੁਰਪ੍ਰੀਤ ਸਿੰਘ ਰਾਏਕੋਟ, ਗੁਰਦੀਪ ਸਿੰਘ ਦਾਖਾ, ਭੁਪਿੰਦਰ ਸਿੰਘ ਖੰਨਾ, ਕੁਲਵੀਰ ਸਿੰਘ ਸਮਰਾਲਾ ਸਾਰੇ ਡਾਇਰੈਕਟਰਾਂ ਸਮੇਤ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ, ਜ਼ਿਲ੍ਹਾ ਮੈਨੇਜਰ ਕਮ ਪ੍ਰਬੰਧਕ ਮਨੋਜ ਕੁਮਾਰ, ਸੀਨੀਅਰ ਮੈਨੇਜਰ ਹਰਨੇਕ ਸਿੰਘ, ਸੀਨੀਅਰ ਮੈਨੇਜਰ ਅਵਤਾਰ ਕੁਮਾਰ, ਸਹਾਇਕ ਮੈਨੇਜਰ ਗੁਰਬਚਨ ਸਿੰਘ, ਕੇਅਰ-ਟੇਕਰ ਭੁਪਿੰਦਰ ਸਿੰਘ, ਸਹਾਇਕ ਮੈਨੇਜਰ ਰਾਹੁਲ ਬਾਂਸਲ, ਸਹਾਇਕ ਮੈਨੇਜਰ ਨਾਲੇਸ਼ ਗੁਪਤਾ, ਸੈਕਟਰੀ ਯੂਨੀਅਨ ਪ੍ਰਧਾਨ ਵਰਿਆਮ ਸਿੰਘ, ਸੈਕਟਰੀ ਕੁਲਵੀਰ ਸਿੰਘ ਸਹਾਰਨਮਾਜਰਾ, ਸੈਕਟਰੀ ਮਨਦੀਪ ਸਿੰਘ ਰਾਮਪੁਰ ਸਮੇਤ ਹਾਜ਼ਰ ਸਨ | ਇਸ ਸਮੇਂ ਸੈਂਟਰਲ ਬੈਂਕ ਵਲੋਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦੌਰਾਨ ਵਾਈਸ ਚੇਅਰਮੈਨ ਬਣੇ ਪਰਮਜੀਤ ਸਿੰਘ ਨੀਟੂ ਸਰੀਂਹ ਨੇ ਕਿਹਾ ਕਿ ਕੋਆਪਰੇਟਿਵ ਅਦਾਰੇ ਨਾਲ ਸੰਬੰਧਿਤ ਸੈਂਟਰਲ ਬੈਂਕ ਵਲੋਂ ਜ਼ਿਲੇ੍ਹ ਦੇ ਪਿੰਡਾਂ ਅੰਦਰਲੀਆਂ ਸਹਿਕਾਰੀ ਬੈਂਕਾਂ ਨਾਲ ਜੁੜੇ ਕਿਸਾਨਾਂ ਦੀ ਭਲਾਈ ਹਿਤ ਕੰਮ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਬੈਂਕਾਂ ਨਾਲ ਸੰਬੰਧਿਤ ਕਿਸੇ ਕਿਸਮ ਦੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ

Ad Position 22
No active advertisement
ਪਿਛਲੀ ਖ਼ਬਰ ਬੱਬੇਹਾਲੀ ਦੀ ਰੈਲੀ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ ਤੇ ਜੋਸ਼- ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਅਗਲੀ ਖ਼ਬਰ ਰਾੜਾ ਸਾਹਿਬ-ਪਾਇਲ ਸੜਕ 'ਤੇ ਹਨੇਰੇ 'ਚ ਸਰਕਾਰੀ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਦਾ ਕੰਮ ਲਗਾਤਾਰ ਜਾਰੀ
Ad Position 24