13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਦੁਬਈ 'ਚ ਪਿੰਡ ਮੋਚਪੁਰ ਦੇ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 29-03-2026
ਭੈਣੀ ਮੀਆਂ ਖਾਂ, 28 ਮਾਰਚ (ਜਸਬੀਰ ਸਿੰਘ ਬਾਜਵਾ)- ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਮੌਚਪੁਰ ਦੇ ਨੌਜਵਾਨ ਦੀ ਦੁਬਈ ਵਿਚ ਮੌਤ ਹੋ ਗਈ | ਪੀੜਤ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਵਿਦੇਸ਼ ਗਏ ਪੁੱਤਰ ਕੁਲਵੰਤ ਸਿੰਘ (25) ਦੀ ਦੁਬਈ ਵਿਚ ਮੌਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਮੌਤ ਹੋਣ ਦੇ ਅਸਲ ਕਾਰਨਾਂ ਦਾ ਉਨ੍ਹਾਂ ਨੂੰ ਕੋਈ ਸਪੱਸ਼ਟ ਪਤਾ ਨਹੀਂ ਹੈ | ਉਨ੍ਹਾਂ ਨੂੰ ਇਸ ਸਬੰਧੀ ਕੁਲਵੰਤ ਸਿੰਘ ਦੇ ਕਿਸੇ ਨਜ਼ਦੀਕੀ ਸਾਥੀ ਨੇ ਫ਼ੋਨ ਰਾਹੀਂ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਇਸ ਸਬੰਧੀ ਮਦਦ ਲੈਣ ਲਈ ਹਲਕਾ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਰਾਬਤਾ ਕੀਤਾ ਹੈ | ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਦੇ ਪੁੱਤਰ ਦੀ ਮਿ੍ਤਕ ਦੇਹ ਵਾਪਸ ਲਿਆਉਣ ਲਈ ਵਿਦੇਸ਼ ਮੰਤਰੀ ਡਾ. ਸੁਭਰਾ ਮਨੀਅਮ ਜੈਸ਼ੰਕਰ ਨੂੰ ਲਿਖਤੀ ਦਰਖਾਸਤ ਭੇਜੀ ਗਈ ਹੈ | ਸ: ਬਾਜਵਾ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਤੇ ਉਨ੍ਹਾਂ ਨੂੰ ਇਸ ਕੰਮ ਲਈ ਉਚੇਚੇ ਤੌਰ 'ਤੇ ਮਦਦ ਦੀ ਲੋੜ ਹੈ | ਪੀੜਤ ਪਰਿਵਾਰ ਨੇ ਉੱਚ ਅਧਿਕਾਰੀਆਂ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਤਕ ਦੇਹ ਜਲਦੀ ਵਾਪਸ ਮੰਗਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਪਾਰਲੀਮੈਂਟ ਕਮੇਟੀ ਦੇ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ
Ad Position 24