ਕੋਟਲੀ ਸੂਰਤ ਮੱਲ੍ਹੀ, 28 ਮਾਰਚ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਿਸ ਵਲੋਂ 6 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਗੁਰਦਰਸ਼ਨ ਸਿੰਘ ਕੰਗ ਨੇ ਦੱਸਿਆ ਕਿ ਐਸ.ਐਸ.ਪੀ. ਬਟਾਲਾ ਦੀਆਂ ਸਖਤ ਹਦਾਇਤਾਂ 'ਤੇ ਡੀ.ਐਸ.ਪੀ. ਡੇਰਾ ਬਾਬਾ ਨਾਨਕ ਦੀ ਰਹਿਨੁਮਾਈ ਹੇਠ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪੁਲ ਡਰੇਨ ਪਿੰਡ ਰਣਸੀਕਾ ਤੱਲਾ ਤੋਂ ਮਨਦੇਵ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਪਿੰਡ ਭਗਵਾਨਪੁਰ, ਸਾਜਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਭਗਵਾਨਪੁਰ, ਮਨਪ੍ਰੀਤ ਸਿੰਘ ਉਰਫ ਬੌਬੀ ਪੁੱਤਰ ਬਸੰਤ ਸਿੰਘ ਵਾਸੀ ਕੋਟਲਾ ਸ਼ਾਹੀਆ ਹਾਲ ਵਾਸੀ ਚਾਟੀਵਿੰਡ ਅੰਮਿ੍ਤਸਰ ਪਾਸੋਂ ਦੋ-ਦੋ ਗ੍ਰਾਮ ਕੁੱਲ 6 ਗ੍ਰਾਮ ਹੈਰੋਇਨ ਸਮੇਤ ਮੋਮੀ ਲਿਫ਼ਾਫ਼ਾ ਬਰਾਮਦ ਕਰ ਕੇ ਗਿ੍ਫਤਾਰ ਕੀਤਾ ਹੈ ਤੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |