13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਭਰਥ ਵਿਖੇ ਐੱਨ.ਆਰ.ਆਈ. ਪਰਿਵਾਰ ਦੇ ਘਰੋਂ ਸੋਨਾ ਤੇ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 29-03-2026
ਸ੍ਰੀ ਹਰਿਗੋਬਿੰਦਪੁਰ, 28 ਮਾਰਚ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਭਰਥ ਵਿਖੇ ਬੀਤੇ ਦਿਨ-ਦਿਹਾੜੇ ਇਕ ਐੱਨ.ਆਰ.ਆਈ. ਪਰਿਵਾਰ ਦੇ ਘਰੋਂ ਚੋਰਾਂ ਨੇ ਵੱਡੀ ਮਾਤਰਾ 'ਚ ਸੋਨਾ ਤੇ ਨਕਦੀ ਚੋਰੀ ਕਰ ਲਈ | ਇਕੱਤਰ ਜਾਣਕਾਰੀ ਅਨੁਸਾਰ ਪਿੰਡ ਭਰਥ ਦੀ ਵਸਨੀਕ ਸਲਵਿੰਦਰ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ | ਉਸ ਦੇ 2 ਪੁੱਤਰ ਤੇ ਧੀ ਵਿਦੇਸ਼ ਵਿਚ ਰਹਿੰਦੇ ਹੈ | ਘਰ ਵਿਚ ਸਲਵਿੰਦਰ ਕੌਰ ਇਕੱਲੀ ਰਹਿੰਦੀ ਸੀ | ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਉਹ ਪਿੰਡ ਵਿਚ ਕਿਸੇ ਦੇ ਘਰ ਅਖੰਡ ਪਾਠ ਦੇ ਭੋਗ 'ਤੇ ਗਈ ਹੋਈ ਸੀ, ਉਸ ਦੇ ਮਗਰੋਂ ਤਕਰੀਬਨ ਦੁਪਹਿਰ 1:30 ਤੋਂ 2 ਵਜੇ ਦੇ ਕਰੀਬ ਉਸ ਦੇ ਘਰ ਚੋਰਾਂ ਨੇ ਦਾਖ਼ਲ ਹੋ ਕਿ ਸੋਨਾ ਤੇ ਨਕਦੀ, ਜਿਸ ਵਿਚ ਬਾਹਰ ਦੀ ਕਰੰਸੀ ਵੀ ਦੱਸੀ ਜਾ ਰਹੀ ਹੈ, ਚੋਰੀ ਕਰ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਪਿੰਡ ਭਰਥ ਵਿਚ ਐੱਨ.ਆਰ.ਆਈ. ਪਰਿਵਾਰ ਦੇ ਘਰ ਹੋਈ ਚੋਰੀ ਦੇ ਸਿਲਸਿਲੇ ਵਜੋਂ ਕਿੰਨੇ ਤੋਲੇ ਸੋਨਾ ਤੇ ਨਕਦੀ ਚੋਰੀ ਹੋਇਆ ਹੈ, ਉਸ ਬਾਰੇ ਪੁਖ਼ਤਾ ਰੂਪ 'ਚ ਜਾਣਕਾਰੀ ਲੈਣ ਲਈ ਸ੍ਰੀ ਹਰਿਗੋਬਿੰਦਪੁਰ ਪੁਲਿਸ ਥਾਣੇ ਦੇ ਮੁੱਖ ਮੁਨਸ਼ੀ ਰਮਨ ਸਿੰਘ ਕੋਲੋਂ ਫ਼ੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ 4 ਦਿਨ ਦੀ ਛੁੱਟੀ ਤੇ ਹਾਂ ਤੁਸੀਂ ਐੱਸ.ਐੱਚ.ਓ. ਕੋਲੋਂ ਪਤਾ ਕਰ ਲਵੋਂ | ਜਦੋਂ ਥਾਣਾ ਮੁਖੀ ਗਗਨਦੀਪ ਸਿੰਘ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਪਹਿਲਾਂ ਉਨ੍ਹਾਂ ਕਿਹਾ ਕਿ ਨਾਰਮਲ ਚੋਰੀ ਹੈ ਤੇ ਜਦੋਂ ਪੁੱਛਿਆ ਕਿ ਕਿੰਨ੍ਹੇ ਤੋਲੇ ਸੋਨਾ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਘਰ ਵਾਲੇ ਦੱਸ ਨਹੀਂ ਰਹੇ | ਉਕਤ ਚੋਰੀ ਦੀ ਏਨ੍ਹੀ ਵੱਡੀ ਘਟਨਾ ਨੂੰ ਪਤਾ ਨਹੀਂ ਪੁਲਿਸ ਕਿਉਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 20 ਤੋਂ 25 ਤੋਲੇ ਦੇ ਕਰੀਬ ਸੋਨਾ ਚੋਰੀ ਹੋਇਆ ਹੈ | ਇਸ ਤੋਂ ਇਲਾਵਾ ਨਕਦੀ ਤੇ ਬਾਹਰ ਦੀ ਕਰੰਸੀ ਵੀ ਹੈ | ਉਕਤ ਚੋਰੀ ਦੀ ਸਾਰੀ ਘਟਨਾ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਚੁੱਕੀ ਹੈ | ਇਸ ਦੇ ਬਾਵਜੂਦ ਦੂਸਰੇ ਦਿਨ ਵੀ ਪੁਲਿਸ ਚੋਰੀ ਦਾ ਮਾਮਲਾ ਸੁਲਝਾਉਣ ਦੀ ਬਜਾਏ ਛੁਪਾ ਰਹੀ ਹੈ | ਇਸ ਸਮੇਂ ਚੋਰੀ ਦੀ ਦਿਨ-ਦਿਹਾੜੇ ਹੋਈ ਵਾਰਦਾਤ ਦੇ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਕਾਮਰਸ ਤੇ ਅਰਥ ਸ਼ਾਸਤਰ ਵਿਭਾਗ ਵਲੋਂ ਬਿਜ਼ਨਸ ਫੈਸਟ ਅਗਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਪਾਰਲੀਮੈਂਟ ਕਮੇਟੀ ਦੇ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨਾਲ ਕੀਤੀ ਮੁਲਾਕਾਤ
Ad Position 24