14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੈਗਾ ਅਧਿਆਪਕ-ਮਾਪੇ ਮਿਲਣੀ ਮੌਕੇ ਰੁਜ਼ਗਾਰ ਮਦਦ ਡੈਸਕ ਲਗਾਇਆ

Ad Position 21
No active advertisement
ਅਜੀਤ ਡੈਸਕ 29-03-2026
ਬਟਾਲਾ, 28 ਮਾਰਚ (ਸਤਿੰਦਰ ਸਿੰਘ)- ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਟੇਟ ਐਵਾਰਡੀ ਪਿ੍ੰਸੀਪਲ ਡਾ. ਸੁਨੀਤਾ ਕੌਸਲ ਦੀ ਅਗਵਾਈ ਹੇਠ ਮੈਗਾ ਅਧਿਆਪਕ-ਮਾਪੇ ਮਿਲਣੀ ਮੌਕੇ ਕਿੱਤਾ ਤੇ ਰੁਜ਼ਗਾਰ ਵਿਸ਼ੇ ਦੀ ਗਤੀਵਿਧੀ ਮੁਤਾਬਿਕ ਰੁਜ਼ਗਾਰ ਮਦਦ ਡੈਸਕ ਲਗਾਇਆ ਗਿਆ | ਇਸ ਦੌਰਾਨ ਕਿੱਤਾ ਤੇ ਅਗਵਾਈ ਅਧਿਆਪਕਾ ਰਾਜਬੀਰ ਕੌਰ ਵਲੋਂ ਬੱਚਿਆਂ ਨੂੰ ਵਿੱਦਿਅਕ ਖੇਤਰ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ ਗਈ | ਇਸ ਦੇ ਨਾਲ-ਨਾਲ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਦੇ ਨਾਲ-ਨਾਲ ਵਧੀਆ ਇਨਸਾਨ ਬਣਾਉਣ ਲਈ ਵੀ ਪ੍ਰੇਰਿਤ ਕਰਨ ਲਈ ਕਿਹਾ ਗਿਆ | ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੀਆ ਤਾਲਮੇਲ ਬਣਾਉਣ, ਉਨ੍ਹਾਂ ਦੀਆਂ ਮਾਨਸਿਕ ਤੇ ਭਾਵਨਾਤਮਿਕ ਮੁਸ਼ਕਿਲਾਂ ਨੂੰ ਸਮਝਣ, ਜਾਨਣ ਤੇ ਸੁਲਝਾਉਣ ਲਈ ਮਦਦ ਕਰਨ ਦੀ ਪ੍ਰੇਰਨਾ ਦਿੱਤੀ ਗਈ | ਇਸ ਮਿਲਣੀ ਦੌਰਾਨ ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ ਦੀ ਇੱਜ਼ਤ, ਮਾਣ-ਸਨਮਾਨ ਕਰਨ ਤੇ ਵਧਾਉਣ ਦੀ ਹਦਾਇਤ ਕੀਤੀ ਗਈ | ਬੱਚਿਆਂ ਨੂੰ ਵੱਖ-ਵੱਖ ਜਮਾਤਾਂ ਵਿਚ ਵੱਖ-ਵੱਖ ਵਿਸ਼ੇ ਪੜ੍ਹਨ ਦਾ ਮਹੱਤਵ ਦੱਸਿਆ ਗਿਆ | ਪਿ੍ੰਸੀਪਲ ਸੁਨੀਤਾ ਕੌਸ਼ਲ ਵਲੋ ਬੱਚਿਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਨ, ਵਧੀਆ ਵਿਵਹਾਰ ਕਰਨ, ਮਾਂ-ਬਾਪ ਤੇ ਅਧਿਆਪਕਾਂ ਦੇ ਆਗਿਆਕਾਰੀ ਬਣਨ ਦੀ ਹਦਾਇਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਾਬਾਂਵਾਲ ਖੁਰਦ 'ਚ ਆਮ ਆਦਮੀ ਪਾਰਟੀ ਦੁਆਰਾ ਕੀਤੇ 4 ਸਾਲਾਂ ਦੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਗਲੀ ਖ਼ਬਰ ਗੁਰਪ੍ਰੀਤ ਕੌਰ ਪੰਨੂੰ ਨੇ ਵੱਖ-ਵੱਖ ਪਿੰਡਾਂ 'ਚ ਔਰਤ ਵਿੰਗ ਦੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ
Ad Position 24