14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਦਾਬਾਂਵਾਲ ਖੁਰਦ 'ਚ ਆਮ ਆਦਮੀ ਪਾਰਟੀ ਦੁਆਰਾ ਕੀਤੇ 4 ਸਾਲਾਂ ਦੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ

Ad Position 21
No active advertisement
ਅਜੀਤ ਡੈਸਕ 29-03-2026
ਅਲੀਵਾਲ, 28 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਮਾਨ ਸਰਕਾਰ ਵਲੋਂ 4 ਸਾਲਾਂ ਵਿਚ ਕੀਤੇ ਕੰਮ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ 'ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ' ਸੰਵਾਦ ਮੁਹਿੰਮ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਦਾਬਾਂਵਾਲ ਖੁਰਦ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਸਰਪੰਚ ਸੁਰਜਨ ਸਿੰਘ ਮੰਡ ਦੀ ਅਗਵਾਈ ਹੇਠ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਸ: ਬਲਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਜਿੰਨਾ ਵਿਕਾਸ਼ ਮਾਨ ਸਰਕਾਰ ਨੇ ਕੀਤਾ ਹੈ, ਉਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਬਣ ਗਈ ਹੈ, ਜਿਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੋਣ | ਉਨ੍ਹਾਂ ਕਿਹਾ ਕਿ ਪਾਰਟੀਆਂ ਚੋਣਾਂ ਦੌਰਾਨ ਦਿੱਤੀਆਂ ਗਾਰੰਟੀਆਂ ਨੂੰ ਕਦੀ ਵੀ ਪੂਰਾ ਨਹੀਂ ਕਰਦੀਆਂ ਰਹੀਆਂ, ਪਰ ਆਪ ਨੇ ਚਾਰ ਸਾਲਾਂ 'ਚ ਹੀ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ | ਇਸ ਮੌਕੇ ਸਰਪੰਚ ਸੁਰਜਨ ਸਿੰਘ ਮੰਡ, ਜਸਬੀਰ ਕੌਰ ਜੱਸੀ ਬਲਾਕ ਪ੍ਰਧਾਨ, ਬੀਬੀ ਕਵਲਜੀਤ ਕੌਰ ਮਹਿਲਾ ਵਿੰਗ ਪ੍ਰਧਾਨ, ਜਸਪਾਲ ਸਿੰਘ ਸ਼ਾਹ ਨੰਬਰਦਾਰ, ਸਰਪੰਚ ਰਜਿੰਦਰ ਸਿੰਘ ਮੰਡ, ਮੁਖਤਿਆਰ ਸਿੰਘ ਮੰਡ, ਪੰਚ ਬੀਬੀ ਸ਼ਰਨਜੀਤ ਕੌਰ, ਪੰਚ ਚੈਂਚਲ ਸਿੰਘ, ਪੰਚ ਅਮਰਜੀਤ ਸਿੰਘ, ਪੰਚ ਬਲਵੰਤ ਸਿੰਘ, ਪ੍ਰੀਤ ਮੱਟੂ, ਯਾਦਬੀਰ ਸਿੰਘ ਮੰਡ, ਮਾਨੂੰ, ਵਿੱਕੀ ਮਿਸਤਰੀ, ਕਾਲਾ ਮਿਸਤਰੀ, ਮਨਪ੍ਰੀਤ ਬਾਜਵਾ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀਆਂ 'ਚ ਇਕੱਠ ਸੂਬੇ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਮੋਹਰ : ਰਣਜੀਤ ਸਿੰਘ ਅਗਲੀ ਖ਼ਬਰ ਮੈਗਾ ਅਧਿਆਪਕ-ਮਾਪੇ ਮਿਲਣੀ ਮੌਕੇ ਰੁਜ਼ਗਾਰ ਮਦਦ ਡੈਸਕ ਲਗਾਇਆ
Ad Position 24