15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਠਾਨਕੋਟ ਹਾਰਡਵੇਅਰ ਐਂਡ ਪੇਂਟ ਐਸੋਸੀਏਸ਼ਨ ਦਾ ਪ੍ਰਧਾਨ ਬਣਨ 'ਤੇ ਪੰਕਜ ਮਹਾਜਨ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-03-2026
ਪਠਾਨਕੋਟ, 28 ਮਾਰਚ (ਸੁਮਿਤ)- ਪਠਾਨਕੋਟ ਵਿਚ ਵਪਾਰਕ ਖੇਤਰ ਨਾਲ ਸਬੰਧਿਤ ਅਹਿਮ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਪੰਕਜ ਮਹਾਜਨ (ਬਿੱਲੂ) ਨੂੰ ਪਠਾਨਕੋਟ ਹਾਰਡਵੇਅਰ ਐਂਡ ਪੇਂਟ ਐਸੋਸੀਏਸ਼ਨ ਦਾ ਪ੍ਰਧਾਨ ਤੇ ਵਪਾਰ ਮੰਡਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਕਰਵਾਏ ਸਨਮਾਨ ਸਮਾਗਮ ਵਿਚ ਪੰਜਾਬ ਵਪਾਰ ਵਿੰਗ ਦੇ ਜ਼ਿਲ੍ਹਾ ਇੰਚਾਰਜ ਵਿਕਾਸ ਸੈਣੀ ਤੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਦੋਵਾਂ ਅਧਿਕਾਰੀਆਂ ਨੇ ਪੰਕਜ ਮਹਾਜਨ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਤੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪੰਕਜ ਮਹਾਜਨ ਪਿਛਲੇ ਲੰਮੇ ਸਮੇਂ ਤੋਂ ਵਪਾਰਕ ਗਤੀਵਿਧੀਆਂ ਵਿਚ ਸਰਗਰਮ ਹਨ ਤੇ ਉਨ੍ਹਾਂ ਦੇ ਤਜਰਬੇ ਦਾ ਪੂਰਾ ਵਪਾਰਕ ਭਾਈਚਾਰਾ ਲਾਭ ਉਠਾਏਗਾ | ਵਿਕਾਸ ਸੈਣੀ ਨੇ ਕਿਹਾ ਕਿ ਪੰਕਜ ਮਹਾਜਨ ਇਕ ਇਮਾਨਦਾਰ, ਮਿਹਨਤੀ ਤੇ ਦੂਰ ਅੰਦੇਸ਼ੀ ਸ਼ਖ਼ਸੀਅਤ ਹਨ ਜੋ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਤੇ ਉਨ੍ਹਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਮਨਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਵਿਚ ਐਸੋਸੀਏਸ਼ਨ ਤੇ ਵਪਾਰ ਮੰਡਲ ਦੋਵੇਂ ਨਵੀਆਂ ਉਚਾਈਆਂ ਹਾਸਲ ਕਰਨਗੇ | ਪੰਕਜ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਖੇਡਾਂ ਵਿਚ ਅਥਾਹ ਸੰਭਾਵਨਾਵਾਂ ਨੌਜਵਾਨ ਕਰੀਅਰ ਦੇ ਤੌਰ 'ਤੇ ਅਪਣਾਉਣ-ਅਸ਼ਵਨੀ ਸ਼ਰਮਾ
Ad Position 24