15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬੇਗੋਵਾਲ ਤਾਰਾਗੜ੍ਹ ਸਪੋਰਟਸ ਕਲੱਬ ਵਲੋਂ ਸਿੰਗਲ ਵਿਕਟ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 29-03-2026
ਤਾਰਾਗੜ੍ਹ, 28 ਮਾਰਚ (ਸੋਹਨ ਲਾਲ)- ਹਲਕਾ ਭੋਆ ਵਿਚ ਪੈਂਦੇ ਕਸਬਾ ਬੇਗੋਵਾਲ ਤਾਰਾਗੜ੍ਹ ਵਿਖੇ ਤਾਰਾਗੜ੍ਹ ਸਪੋਰਟਸ ਕਲੱਬ ਵਲੋਂ ਸਿੰਗਲ ਵਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਤੀਸ਼ ਜੱਟ ਪੰਮਾ ਜ਼ਿਲ੍ਹਾ ਚੇਅਰਮੈਨ ਪਠਾਨਕੋਟ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨਾਲ ਕੁਲਜੀਤ ਸੈਣੀ ਓ.ਬੀ.ਸੀ. ਵਾਈਸ ਪ੍ਰਧਾਨ ਪੰਜਾਬ, ਸਤੀਸ਼ ਸਰਨਾ ਬਲਾਕ ਪ੍ਰਧਾਨ, ਰਾਣਾ ਰਣਜੀਤ ਸਿੰਘ, ਵਿਨੋਦ ਸੈਣੀ ਤੇ ਜੱਟ ਖੋਖਰ ਨੇ ਸ਼ਮੂਲੀਅਤ ਕੀਤੀ | ਟੂਰਨਾਮੈਂਟ ਦਾ ਫਾਈਨਲ ਮੈਚ ਬੈਰਕਨ ਜੰਮੂ ਅਤੇ ਵਿੱਕੀ ਸ਼ਾਦੀਪੁਰ ਵਿਚਕਾਰ ਖੇਡਿਆ ਗਿਆ ਜਿਸ ਵਿਚ ਜੇਤੂ ਬੈਕਰਨ ਜੰਮੂ ਨੇ 24 ਅੰਕ ਬਣਾਏ ਤੇ ਵਿੱਕੀ ਸ਼ਾਦੀਪੁਰ 12 ਅੰਕ ਬਣਾ ਕੇ ਆਊਟ ਹੋ ਗਏ | ਕਲੱਬ ਵਲੋਂ ਜੇਤੂ ਖਿਡਾਰੀ ਬੈਕਰਨ ਜੰਮੂ ਨੂੰ 21000 ਰੁਪਏ ਤੇ ਰਨਰਅਪ ਖਿਡਾਰੀ ਵਿੱਕੀ ਸ਼ਾਦੀਪੁਰ ਨੂੰ 11000 ਰੁਪਏ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਮੈਂਬਰ ਲਾਡਾ ਮਹਾਜਨ, ਝੋਨੂੰ, ਹਰਸ਼ ਸੈਣੀ, ਆਸ਼ੂ, ਈਸ਼ਾਨ ਸਲਾਰੀਆ, ਐਸ.ਕੇ, ਅਥਰਬ ਮਹਾਜਨ, ਸਤੀਸ਼ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਲੇ ਦੀਆਂ ਕੀਮਤਾਂ ਵਧਣ ਕਾਰਨ ਇੱਟਾਂ ਦੇ ਰੇਟ ਅਸਮਾਨੀ ਚੜ੍ਹੇ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24