26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿੰਡ ਤਿੱਬੜ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਹੋਈ ਪ੍ਰਵਾਨ- ਰਮਨ ਬਹਿਲ

Ad Position 21
No active advertisement
ਅਜੀਤ ਡੈਸਕ 03-04-2026
ਗੁਰਦਾਸਪੁਰ, 2 ਅਪ੍ਰੈਲ (ਅਸ਼ੋਕ ਸ਼ਰਮਾ)- ਹਲਕਾ ਇੰਚਾਰਜ ਰਮਨ ਬਹਿਲ ਵਲੋਂ ਪਿੰਡ ਤਿੱਬੜ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਕੀਤੀ ਗਈ ਹੈ | ਰਮਨ ਬਹਿਲ ਦੇ ਯਤਨਾਂ ਸਦਕਾ ਪਿੰਡ ਤਿੱਬੜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਲਈ 27 ਕਰੋੜ 34 ਲੱਖ ਰੁਪਏ ਮਨਜ਼ੂਰ ਹੋ ਗਏ ਹਨ ਤੇ ਸੀਵਰੇਜ ਪਾਉਣ ਦਾ ਟੈਂਡਰ ਹੋ ਗਿਆ ਹੈ | ਰਮਨ ਬਹਿਲ ਨੇ ਪਿੰਡ ਤਿੱਬੜ ਵਿਖੇ ਰੱਖੀ ਪ੍ਰੈੱਸ ਕਾਨਫ਼ਰੰਸ ਮੌਕੇ ਪਿੰਡ ਵਾਸੀਆਂ ਨੰੂ ਸੰਬੋੋਧਨ ਕਰਦਿਆਂ ਕਿਹਾ ਕਿ ਪਿੰਡ ਤਿੱਬੜ ਲਈ ਅੱਜ ਇਤਿਹਾਸਿਕ ਦਿਨ ਹੈ ਤੇ ਸਾਡੇ ਪਰਿਵਾਰ ਦੀ ਤਿੱਬੜ ਵਾਸੀਆਂ ਨਾਲ ਪਰਿਵਾਰਕ ਸਾਂਝ ਹੈ | ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੇ ਸਵ: ਪਿਤਾ ਖ਼ੁਸ਼ਹਾਲ ਬਹਿਲ ਦਾ ਪਿੰਡ ਤਿੱਬੜ ਨਾਲ ਗਹਿਰਾ ਰਿਸ਼ਤਾ ਸੀ ਤੇ ਉਨ੍ਹਾਂ ਦੀਆਂ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਕਿ ਇਸ ਪਿੰਡ ਨੂੰ ਵੱਧ ਤੋਂ ਵੱਧ ਵਿਕਸਿਤ ਕੀਤੀ ਜਾਵੇ | ਉਨ੍ਹਾਂ ਵਲੋਂ ਕਮਿਊਨਿਟੀ ਹਾਲ ਤੇ ਸੜਕਾਂ ਦਾ ਨਿਰਮਾਣ ਕਰਵਾਇਆ ਤੇ ਸਭ ਤੋਂ ਪਹਿਲਾਂ 2004 ਵਿਚ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਦੀ ਮੁੱਖ ਗਲੀ 'ਚ ਸੀਵਰੇਜ ਪਾਇਆ ਗਿਆ ਸੀ ਤੇ ਅੱਜ 2026 'ਚ ਪ੍ਰਮਾਤਮਾ ਦੀ ਮਿਹਰ ਸਦਕਾ ਪਿੰਡ ਤਿੱਬੜ ਵਿਖੇ ਸੀਵਰੇਜ ਪਾਉਣ ਲਈ 27 ਕਰੋੜ 34 ਲੱਖ 40 ਹਜ਼ਾਰ ਰੁਪਏ ਮਨਜ਼ੂਰ ਹੋਏ ਹਨ | ਰਮਨ ਬਹਿਲ ਨੇ ਦੱਸਿਆ ਕਿ ਇਸ ਕਾਰਜ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕੀਤੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲ ਕੇ ਬੇਨਤੀ ਕੀਤੀ ਸੀ ਜਿਸ ਸਦਕਾ ਪਿੰਡ ਤਿੱਬੜ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਜਿਸ ਲਈ ਉਹ ਦੋਵੇਂ ਆਗੂਆਂ ਦੇ ਧੰਨਵਾਦੀ ਹਨ | ਉਨ੍ਹਾਂ ਦੱਸਿਆ ਕਿ ਸੀਵਰੇਜ ਪਾਉਣ ਦੇ ਨਾਲ ਇਸ ਦੇ ਰੱਖ ਰਖਾਅ ਲਈ ਵੀ ਸਬੰਧਤ ਵਿਭਾਗ ਨੂੰ 5 ਸਾਲ ਲਈ ਪਾਬੰਦ ਕੀਤਾ ਹੈ ਅਤੇ 1.50 ਐਮ.ਐਲ.ਡੀ ਦਾ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾਵੇਗਾ ਜਦੋਂ ਕਿ 19 ਕਿੱਲੋਮੀਟਰ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾਣਗੀਆਂ, ਵਾਟਰ ਸਪਲਾਈ ਦੀ 11 ਕਿੱਲੋਮੀਟਰ ਦੀ ਪਾਈਪ ਲਾਈਨ ਨੂੰ ਰੀਪਲੇਸ ਕਰਕੇ 1045 ਘਰਾਂ ਨੂੰ ਨਵੇਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ | ਰਮਨ ਬਹਿਲ ਨੇ ਕਿਹਾ ਕਿ ਉਹ ਖੁਦ ਲੋਕਾਂ ਤੱਕ ਪਹੁੰਚ ਕਰਕੇ ਮੁਸ਼ਕਿਲਾਂ ਦਾ ਨਿਪਟਾਰਾ ਕਰ ਰਹੇ ਹਨ | ਇਸ ਮੌਕੇ ਸੀਨੀਅਰ ਆਗੂ ਮਨਮੋਹਨ, ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਹਨੀ ਬਹਿਲ, ਅਜੇ ਬਹਿਲ, ਨੀਰਜ ਸਲਹੋਤਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਜਤਿੰਦਰ ਕੌਰ, ਰਣਜੀਤ ਸਿੰਘ ਹੇਮਰਾਜਪੁਰ, ਬਲਾਕ ਸੰਮਤੀ ਚੇਅਰਮੈਨ ਰਣਜੀਤ ਸਿੰਘ ਰਾਣਾ ਬੱਬਰੀ, ਬਲਾਕ ਸੰਮਤੀ ਵਾਈਸ ਚੇਅਰਮੈਨ ਲਖਵਿੰਦਰ ਕੌਰ ਰੋੜਾਂਵਾਲੀ, ਪੰਚਾਇਤ ਸੰਮਤੀ ਮੈਂਬਰ ਤਿੱਬੜ ਕਿਰਨ ਬਾਲਾ, ਪਵਨ ਕਪਿਲ, ਗੁਰਮੀਤ ਸਿੰਘ, ਗੁਰਦਿਆਲ ਚੰਦ, ਡਾ: ਕਲੇਰ, ਭਜਨ ਸਿੰਘ, ਸਚਿਨ ਡੇਵਿਡ, ਪੰਚਾਇਤ ਮੈਂਬਰ ਦਿਨੇਸ਼ ਕੁਮਾਰ, ਰੋਹਿਤ ਕੁਮਾਰ, ਅਜਾਇਬ ਸਿੰਘ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ, ਮਨਮੋਹਨ ਲਾਲ, ਅਸ਼ੋਕ ਕੁਮਾਰ, ਕਾਹਨ ਚੰਦ, ਪਵਨ ਭੀਚ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ, ਅਸ਼ਵਨੀ ਭੱਟੀ, ਜਗਦੀਸ਼ ਮਿੱਤਲ, ਕਿਸ਼ਨ ਕੁਮਾਰ ਜੋਨੀ, ਪਿ੍ੰਸੀਪਲ ਵਰਿੰਦਰ ਤੋਂ ਇਲਾਵਾ ਬੀ.ਡੀ.ਪੀ.ਓ. ਯੂਸਫ਼ ਮਸੀਹ, ਸੁਪਰਡੈਂਟ ਗੁਰਮੇਲ ਸਿੰਘ, ਕੰਵਲਪ੍ਰੀਤ ਪੰਚਾਇਤ ਸੈਕਟਰੀ, ਅਭਿਸ਼ੇਕ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਹੋਈ ਅਗਲੀ ਖ਼ਬਰ ਨਵੇਂ ਸੈਸ਼ਨ ਨਾਲ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਵੱਡੀ ਰਣਨੀਤੀ ਤਿਆਰ ਕਰ ਰਹੇ ਹਨ ਸ਼ਰਾਬ ਠੇਕੇਦਾਰ
Ad Position 24