ਪਠਾਨਕੋਟ, 2 ਅਪੈ੍ਰਲ (ਵਿਨੋਦ)- ਮੱਸਾ ਸਿੰਘ ਲੈਕਚਰਾਰ ਹਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਵਿਖੇ ਸੇਵਾ ਨਿਭਾਅ ਰਹੇ ਸਨ, ਸਕੂਲ ਸਿੱਖਿਆ ਵਿਭਾਗ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਆਪਣੀ ਸੇਵਾ ਪੂਰੀ ਕੀਤੀ | ਇਸ ਮੌਕੇ ਪਿ੍ੰਸੀਪਲ ਸੀਮਾ ਡੋਗਰਾ ਤੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਤੇ ਮੱਸਾ ਸਿੰਘ ਦੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪਿ੍ੰਸੀਪਲ ਸੀਮਾ ਡੋਗਰਾ, ਕੈਂਪਸ ਮੈਨੇਜਰ ਵਿਜੇ ਕੁਮਾਰ, ਲੈਕਚਰਾਰ ਅਜੇ ਕੁਮਾਰ, ਅਰਜਨਾ ਸ਼ਰਮਾ, ਮੀਨੂ ਸ਼ਰਮਾ, ਡੀ.ਪੀ. ਗੁਰਨਾਮ ਸਿੰਘ ਜੀ ਤੇ ਸਾਰਾ ਸਕੂਲ ਸਟਾਫ਼ ਹਾਜ਼ਰ ਸੀ |