05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭੇਦਭਰੇ ਹਾਲਤ 'ਚ ਨੌਜਵਾਨ ਲਾਪਤਾ, ਮਾਪੇ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਗੁਰਦਾਸਪੁਰ, 3 ਅਪ੍ਰੈਲ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸਾਲਾ ਅਧੀਨ ਪੈਂਦੇ ਜਗਤਪੁਰ ਕਲਾਂ ਦਾ ਨੌਜਵਾਨ ਤਿੰਨ ਦਿਨ ਤੋਂ ਲਾਪਤਾ ਹੋਣ ਨਾਲ ਉਸ ਦੇ ਮਾਪੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਨੌਜਵਾਨ ਦੇ ਪਿਤਾ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਮਿ੍ਤਧਾਰੀ ਲੜਕਾ ਬਾਬਾ ਅਵਤਾਰ ਸਿੰਘ ਉਰਫ਼ ਤਾਰੀ (35) ਜੋ ਪਿਛਲੇ 3-4 ਦਿਨਾਂ ਤੋਂ ਰੋਟੀ ਖਾ ਕੇ ਘਰੋਂ ਬਾਹਰ ਗਿਆ ਸੀ ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ | ਅਖੀਰਲੀ ਵਾਰ ਉਸ ਨੰੂ ਦਰਿਆ ਬਿਆਸ ਦੀ ਧੁੱਸੀ 'ਤੇ ਦੇਖਿਆ ਗਿਆ ਸੀ | ਉਸ ਤੋਂ ਬਾਅਦ ਉਸ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੀ ਭਾਲ ਲਈ ਸਾਰੇ ਰਿਸ਼ਤੇਦਾਰਾਂ ਤੇ ਧਾਰਮਿਕ ਅਸਥਾਨਾਂ 'ਤੇ ਵੀ ਪਤਾ ਕੀਤਾ ਪਰ ਉਸ ਦਾ ਪਤਾ ਨਾ ਲੱਗਣ ਕਾਰਨ ਸਾਰਾ ਪਰਿਵਾਰ ਪ੍ਰੇਸ਼ਾਨ ਹੈ ਤੇ ਉਸ ਦੀ ਪਤਨੀ ਤੇ ਬੱਚੇ ਵੀ ਸਦਮੇ ਵਿਚ ਹਨ | ਉਨ੍ਹਾਂ ਇਸ ਦੀ ਸੂਚਨਾ ਪੁਰਾਣਾ ਸ਼ਾਲਾ ਥਾਣੇ 'ਚ ਦਰਜ ਕਰਵਾ ਦਿੱਤੀ ਹੈ | ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਗੁੰਮ ਹੋਏ ਨੌਜਵਾਨ ਪੁੱਤਰ ਨੰੂ ਲੱਭਣ ਲਈ ਸ਼ਾਲਾ ਪੁਲਿਸ ਨੰੂ ਹਦਾਇਤਾਂ ਜਾਰੀ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਭਾਰੀ ਸਕੂਲ ਬੈਗ ਖੋਹ ਰਹੇ ਬੱਚਿਆਂ ਦਾ ਬਚਪਨ, ਸਕੂਲ ਬੈਗ ਐਕਟ 2020 ਲਾਗੂ ਹੋਣ ਦੇ ਬਾਵਜੂਦ ਬੱਚੇ ਖੜ੍ਹ ਰਹੇ ਭਾਰੀ ਬੈਗ ਅਗਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਕੀਤਾ ਦਰਜ
Ad Position 24