05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ 'ਚ ਸ਼ੁਰੂ ਕੀਤੇ ਜਾ ਰਹੇ ਮੁਹੱਲਾ ਕਲੀਨਿਕ ਨੂੰ ਜਥੇਬੰਦੀਆਂ ਤੇ ਰਾਜਨੀਤਕ ਨੁਮਾਇੰਦਿਆਂ ਨੇ ਰੋਕਿਆ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਬਟਾਲਾ, 3 ਅਪ੍ਰੈਲ (ਸਤਿੰਦਰ ਸਿੰਘ)- ਸਥਾਨਕ ਸ਼ਹੀਦ ਭਾਈ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਵਿਚ ਆਮ ਆਦਮੀ ਪਾਰਟੀ ਵਲੋਂ ਮੁਹੱਲਾ ਕਲੀਨਿਕ ਬਣਾਉਣ ਦੇ ਸ਼ੁਰੂ ਕਰਵਾਏ ਕੰਮ ਨੂੰ ਅੱਜ ਵੱਖ-ਵੱਖ ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਰੁਕਵਾ ਦਿੱਤਾ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਪਾਰਕ ਵਿਚ ਮੁਹੱਲਾ ਕਲੀਨਿਕ ਨੂੰ ਕਦੇ ਵੀ ਬਣਨ ਨਹੀਂ ਦਿੱਤਾ ਜਾਵੇਗਾ | ਸਰਕਾਰ ਮੁਹੱਲਾ ਕਲੀਨਿਕ ਕਿਸੇ ਹੋਰ ਜਗ੍ਹਾ 'ਤੇ ਬਣਾ ਲਵੇ | ਇਹ ਸ਼ਹੀਦਾਂ ਦੇ ਨਾਂਅ 'ਤੇ ਪਾਰਕ ਬਣਾਇਆ ਗਿਆ ਹੈ, ਇਸ ਨਾਲ ਛੇੜਖਾਨੀ ਨਾ ਕੀਤੀ ਜਾਵੇ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਸ਼ਹੀਦੀ ਪਾਰਕ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਛੇੜਖਾਨੀ ਕੀਤੀ ਗਈ ਤਾਂ ਇਥੇ ਪੱਕੇ ਤੌਰ 'ਤੇ ਮੋਰਚਾ ਲਗਾਇਆ ਜਾਵੇਗਾ | ਇਸ ਸਬੰਧੀ ਉਨ੍ਹਾਂ ਨੇ 5 ਦਿਨ ਦਾ ਸਮਾਂ ਦਿੱਤਾ ਅਤੇ ਜੇਕਰ ਇਸ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਪਹੁੰਚਣਗੇ | ਇਸ ਮੌਕੇ ਜਥੇਬੰਦੀਆਂ 'ਚ ਸ਼੍ਰੋਮਣੀ ਪੰਥ ਅਕਾਲੀ ਗੁਰੂ ਨਾਨਕ ਦਲ ਮੜੀਆਂਵਾਲ ਭਾਈ ਮਨਜੀਤ ਸਿੰਘ ਮਹਾਂਕਾਲ ਤੇ ਸਾਥੀ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਉਂਡੇਸ਼ਨ ਰਣਧੀਰ ਸਿੰਘ ਰਾਣਾ, ਵਿਦਿਆਰਥੀ ਜਥੇਬੰਦੀ ਸੱਥ ਜੁਝਾਰ ਸਿੰਘ, ਮੀਰੀ ਮੀਰੀ ਸੇਵਾ ਸੁਸਾਇਟੀ ਤੋਂ ਉਂਕਾਰ ਸਿੰਘ, ਗੁਰੂ ਕਲਗੀਧਰ ਸੇਵਾ ਸੁਸਾਇਟੀ ਤੋਂ ਰਛਪਾਲ ਸਿੰਘ, ਨਿਸ਼ਕਾਮ ਕੀਰਤਨੀ ਜਥਾ ਤੋਂ ਭਾਈ ਅਵਤਾਰ ਸਿੰਘ, ਸਿੱਖ ਮਿਸ਼ਨਰੀ ਕਾਲਜ ਤੋਂ ਮਾਸਟਰ ਪ੍ਰਵੀਨ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਤੋਂ ਭਾਈ ਗੁਰਨਾਮ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਭਾਈ ਕਿਰਪਾਲ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਤੋਂ ਸਰਬਜੀਤ ਸਿੰਘ, ਸ: ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਤੋਂ ਯੁੱਧਵੀਰ ਸਿੰਘ, ਲਾਇਰਜ ਫਾਰ ਸਿੱਖ ਸੁਸਾਇਟੀ ਤੋਂ ਐਡ. ਸੁਖਬੀਰ ਸਿੰਘ, ਆਲ ਇੰਡੀਆ ਹਿਊਮਨ ਰਾਇਟਸ ਸੁਸਾਇਟੀ ਤੋਂ ਬਲਜੀਤ ਸਿੰਘ, ਵਿਰਾਸਤੀ ਮੰਚ ਤੋਂ ਬਲਦੇਵ ਸਿੰਘ ਰੰਧਾਵਾ, ਸਿੱਖ ਵਿਰਾਸਤ ਸੰਭਾਲ ਜਥਾ ਤੋਂ ਹਰਜੀਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਦਲਬੀਰ ਸਿੰਘ, ਕਿਸਾਨ ਏਕਤਾ ਸੰਘਰਸ਼ ਕਮੇਟੀ ਤੋਂ ਗੁਰਵਿੰਦਰ ਸਿੰਘ, ਪ੍ਰਵਾਸੀ ਪੰਜਾਬੀ ਮਜ਼ਦੂਰ ਦਲ ਤੋਂ ਨਵਲਜੀਤ ਸਿੰਘ, ਦਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਵਿਕਰਮਜੀਤ ਸਿੰਘ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੋਂ ਮਨਜੀਤ ਸਿੰਘ, ਰਾਜਨੀਤਕ ਪਾਰਟੀਆਂ 'ਚ ਕਾਂਗਰਸ ਤੋਂ ਸੰਜੀਵ ਸ਼ਰਮਾ, ਮਨਜੀਤ ਸਿੰਘ ਹੰਸਪਾਲ, ਗੁੱਡੂ ਸੇਠ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ, ਜਥੇ. ਗੁਰਨਾਮ ਸਿੰਘ ਜੱਸਲ, ਕਰਨਦੀਪ ਸਿੰਘ ਸੋਹਲ, ਸ਼ਮਸ਼ੇਰ ਸਿੰਘ ਚੀਮਾ, ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਜੁਗਰਾਜ ਸਿੰਘ ਲਾਲੇਨੰਗਲ ਤੇ ਸਾਥੀ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਤੋਂ ਗੁਰਦਰਸ਼ਨ ਸਿੰਘ ਐਕਸਨ ਕਮੇਟੀ ਮੈਂਬਰ, ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਜਥੇਦਾਰ ਮਨਜੀਤ ਸਿੰਘ ਮਹਾਂਕਾਲ, ਸੁਖਵਿੰਦਰ ਸਿੰਘ ਫੌਜੀ, ਐਡਵੋਕੇਟ ਸੁਖਬੀਰ ਸਿੰਘ, ਜੁਝਾਰ ਸਿੰਘ ਸੱਥ, ਭਾਈ ਅਵਤਾਰ ਸਿੰਘ, ਬਲਦੇਵ ਸਿੰਘ ਰੰਧਾਵਾ, ਭਾਈ ਗੁਰਨਾਮ ਸਿੰਘ, ਰਛਪਾਲ ਸਿੰਘ, ਸੁਖਦੇਵ ਸਿੰਘ, ਚੜ੍ਹਦੀ ਕਲਾ ਗਤਕਾ ਅਖਾੜਾ ਹਰਪ੍ਰੀਤ ਸਿੰਘ, ਐਡਵੋਕੇਟ ਸਤਨਾਮ ਸਿੰਘ ਚੀਮਾ, ਨਵਜੋਤ ਸਿੰਘ ਕਾਲਾ ਅਫ਼ਗ਼ਾਨਾ, ਇੰਦਰਜੀਤ ਸਿੰਘ ਤੇਜਾ ਕਲਾਂ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਯੂਰਪ ਦਾ ਵਫ਼ਦ ਜਲਦ ਹੀ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ : ਭੱਟੀ ਅਗਲੀ ਖ਼ਬਰ 'ਸ਼ਾਨਦਾਰ 4 ਸਾਲ-ਭਗਵੰਤ ਮਾਨ ਦੇ ਨਾਲ' ਤਹਿਤ ਗੁੱਜਰਪੁਰਾ 'ਚ ਜਨਤਾ ਨੂੰ ਕੀਤਾ ਜਾਗਰੂਕ
Ad Position 24