05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਘੱਲੂਘਾਰਾ ਸਾਹਿਬ ਵਿਖੇ ਨਵਾਬ ਕਪੂਰ ਸਿੰਘ ਯਾਦਗਾਰੀ ਕਿਲ੍ਹਾ 'ਚ ਸਮਾਗਮ ਕੱਲ੍ਹ : ਮਾ. ਜੌਹਰ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਘੱਲੂਘਾਰਾ ਸਾਹਿਬ, 3 ਅਪ੍ਰੈਲ (ਪਰਮ ਮਿਨਹਾਸ)- ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵਾਬ ਕਪੂਰ ਸਿੰਘ ਨਿੱਘੀ ਯਾਦ 'ਚ ਨਵੇਂ ਉਸਾਰੇ ਗਏ ਕਿਲ੍ਹੇ 'ਚ 4 ਅਪੈ੍ਰਲ ਨੂੰ ਅਖੰਡ ਪਾਠ ਆਰੰਭ ਕਰਵਾਏ ਗਏ | ਪ੍ਰਧਾਨ ਮਾ. ਜੌਹਰ ਸਿੰਘ ਨੇ ਦੱਸਿਆ ਕਿ 5 ਅਪ੍ਰੈਲ ਨੂੰ ਭੋਗ ਪੈਣ ਉਪਰੰਤ ਕਿਲੇ ਵਿਚ ਪਹਿਲੀ ਅਰਦਾਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਗੁਰਦੇਵ ਸਿੰਘ ਵਲੋਂ ਕੀਤੀ ਜਾਵੇਗੀ ਤੇ ਸਿੱਖ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ 'ਚ ਬਾਬਾ ਜੋਗਾ ਸਿੰਘ ਨਿਹੰਗ ਮੁਖੀ ਤਰਨਾ ਦਲ ਬਾਬਾ ਬਕਾਲਾ, ਬੀਬੀ ਸਤਵੰਤ ਕੌਰ ਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ, ਸਾਬਕਾ ਜਥੇਦਾਰ ਹਰਪ੍ਰੀਤ ਸਿੰਘ, ਸੰਤ ਬਾਬਾ ਤੇਜਾ ਸਿੰਘ ਜਨਰਲ ਸਕੱਤਰ ਨਿਰਮਲੇ ਸੰਪਰਦਾ, ਸੰਤ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ, ਬਾਬਾ ਭਾਗ ਸਿੰਘ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਸੁਨਾਮ ਵਾਲੇ, ਬਾਬਾ ਅਵਤਾਰ ਸਿੰਘ ਧਰਮਕੋਟ ਵਾਲੇ, ਨਿਹੰਗ ਮੁਖੀ ਰਾਜਾ ਰਾਜ ਸਿੰਘ, ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਜਗਜੀਤ ਸਿੰਘ ਮੜੀਆਂ ਵਾਲੇ ਵਲੋਂ ਹਾਜ਼ਰੀਆਂ ਭਰੀਆਂ ਜਾਣਗੀਆਂ | ਇਸ ਮੌਕੇ ਜਥੇਦਾਰ ਵੱਸਣ ਸਿੰਘ ਜੱਫਰਵਾਲ, ਡਾ. ਰਣਜੀਤ ਸਿੰਘ, ਬਲਜਿੰਦਰ ਸਿੰਘ ਬਹੂਰੀਆ, ਸੁਖਜਿੰਦਰ ਸਿੰਘ ਰੰਧਾਵਾ, ਮਾ. ਕਰਨੈਲ ਸਿੰਘ, ਮਾ. ਸਰਵਨ ਸਿੰਘ, ਭਾਗ ਸਿੰਘ, ਗੁਰਦਿਆਲ ਸਿੰਘ ਬਜਾੜ, ਠੇਕੇਦਾਰ ਸਮਿੰਦਰ ਸਿੰਘ, ਦਰਸ਼ਨ ਸਿੰਘ ਸੱਲੋਪੁਰ, ਉਂਕਾਰ ਸਿੰਘ ਕਾਹਨੂੰਵਾਨ, ਬਲਬੀਰ ਸਿੰਘ ਸ਼ਾਹ, ਹਰਭਜਨ ਸਿੰਘ ਲਾਧੂਪੁਰ, ਬਾਬਾ ਬੋਹੜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਸੈਂਟਰਾਂ ਲਈ ਖ਼ਰੀਦੇ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਵਿਰੋਧ ਅਗਲੀ ਖ਼ਬਰ ਅਕਾਲੀ ਦਲ ਯੂਰਪ ਦਾ ਵਫ਼ਦ ਜਲਦ ਹੀ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ : ਭੱਟੀ
Ad Position 24