05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ 'ਚ ਪਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਕਾਹਨੂੰਵਾਨ, 3 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਕਿਸਾਨਾਂ ਦੇ ਖੇਤਾਂ ਵਿਚ ਪੱਕ ਕੇ ਵਾਢੀ ਲਈ ਤਿਆਰ ਹੋ ਰਹੀ ਸੋਨੇ ਰੰਗੀ ਕਣਕ ਦੀ ਫ਼ਸਲ ਉੱਪਰ ਅੱਜ ਹੋਈ ਬੈਮੌਸਮੀ ਬਾਰਿਸ਼ ਨੇ ਕਿਸਾਨਾਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ | ਬਾਰਿਸ਼ ਦੇ ਨਾਲ ਕਈ ਖੇਤਾਂ ਅੰਦਰ ਹਵਾਵਾਂ ਦੇ ਚੱਲਣ ਦੇ ਨਾਲ ਕਣਕ ਦੀ ਫਸਲ ਜ਼ਮੀਨ ਉੱਪਰ ਵਿਛ ਗਈ, ਜਿਸ ਦੀ ਵਾਢੀ ਕਰਨ ਵੇਲੇ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆਵੇਗੀ | ਇਲਾਕੇ ਦੇ ਕਿਸਾਨ ਰਣਜੀਤ ਸਿੰਘ ਰਾਣਾ, ਗੁਰਮੁੱਖ ਸਿੰਘ, ਮਹਿਕਦੀਪ ਸਿੰਘ, ਕੁੰਵਰ ਪ੍ਰਤਾਪ ਸਿੰਘ ਰਿਆੜ, ਜਸਬੀਰ ਬਾਜਵਾ ਨੇ ਕਿਹਾ ਕਿ ਉਹ ਆਪਣੇ ਖੇਤਾਂ ਵਿਚਲੀ ਕਣਕ ਦੀ ਫ਼ਸਲ ਦੀ ਵਾਢੀ ਕਰਨ ਦੀ ਤਿਆਰੀ ਕਰ ਰਹੇ ਸਨ ਪਰ ਅੱਜ ਅਚਾਨਕ ਬਦਲੇ ਮੌਸਮ ਦੇ ਮਿਜਾਜ ਦੇ ਚਲਦਿਆਂ ਹੋਈ ਬੇਮੌਸਮੀ ਬਾਰਿਸ਼ ਕਾਰਨ ਜਿੱਥੇ ਉਨ੍ਹਾਂ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ, ਉਥੇ ਉਨ੍ਹਾਂ ਦੀ ਫਸਲ ਦੀ ਵਾਢੀ ਕੁਝ ਦਿਨ ਹੋਰ ਲੇਟ ਹੋ ਜਾਵੇਗੀ | ਕਿਸਾਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਸਾਫ ਨਾ ਹੋਇਆ ਤਾਂ ਉਨ੍ਹਾਂ ਦੇ ਖੇਤਾਂ ਵਿਚ ਵਿਛੀ ਕਣਕ ਦੀ ਫ਼ਸਲ ਵਿਚਲੇ ਦਾਣਿਆਂ ਦੀ ਗੁਣਵੱਤਾ ਵਿਚ ਫਰਕ ਪੈਣ ਦਾ ਵੀ ਡਰ ਉਨ੍ਹਾਂ ਨੂੰ ਸਤਾ ਰਿਹਾ ਹੈ |


Ad Position 22
No active advertisement
ਪਿਛਲੀ ਖ਼ਬਰ ਕੈਥੋਲਿਕ ਚਰਚ ਕੋਟਲੀ ਸੂਰਤ ਮੱਲ੍ਹੀ ਤੋਂ ਯਾਤਰਾ ਕੱਢੀ <br/> ਅਗਲੀ ਖ਼ਬਰ ਸ਼ਿਵ ਸੈਨਾ ਵਿਦਿਆਲਿਆ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ
Ad Position 24