03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੁਲ ਤਿੱਬੜੀ ਤੋਂ ਗੁੰਝੀਆਂ ਬਾਂਗਰ ਤੇ ਤਿੱਬੜ ਨੂੰ ਜਾਂਦੀ ਸੜਕ ਬੁਰੀ ਤਰ੍ਹਾਂ ਟੁੱਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਗੁਰਦਾਸਪੁਰ, 3 ਅਪ੍ਰੈਲ (ਅਸ਼ੋਕ ਸ਼ਰਮਾ)- ਪੁਲ ਤਿੱਬੜੀ ਤੋਂ ਗੁੰਝੀਆਂ ਬਾਂਗਰ ਤੇ ਤਿੱਬੜ ਨੰੂ ਮਿਲਾਉਣ ਵਾਲੀ ਤਿੰਨ ਕਿੱਲੋਮੀਟਰ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ ਤੇ ਸੜਕ ਵਿਚਕਾਰ ਟੋਏ ਪੈਣ ਕਾਰਨ ਲੋਕਾਂ ਦਾ ਲੰਘਣਾ ਮੁਹਾਲ ਹੋ ਗਿਆ ਹੈ | ਇਸ ਸਬੰਧੀ ਨਰਿੰਦਰ ਸਿੰਘ, ਬੁੱਧ ਸਿੰਘ, ਸੁਲੱਖਣ ਸਿੰਘ, ਤਰਸੇਮ ਸਿੰਘ, ਸੁੱਚਾ ਸਿੰਘ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਹੋਇਆਂ ਨੰੂ ਕਈ ਸਾਲ ਬੀਤ ਚੁੱਕੇ ਹਨ ਤੇ ਇਸ ਸੜਕ ਨਾਲ ਅਨੇਕਾਂ ਪਿੰਡ ਲੱਗਦੇ ਹਨ, ਇਸੇ ਸੜਕ 'ਤੇ ਦੋ ਗੈਸ-ਏਜੰਸੀਆਂ ਵੀ ਮੌਜੂਦ ਹਨ ਜਿਸ ਕਰਕੇ ਵਾਹਨਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਪਰ ਵਾਹਨ ਚਾਲਕਾਂ ਨੰੂ ਲੰਘਣ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਉਪ ਮੰਡਲ ਅਫ਼ਸਰ ਤੇ ਸਬੰਧਿਤ ਆਗੂਆਂ ਨੰੂ ਮਿਲਣ ਦੇ ਬਾਵਜੂਦ ਵੀ ਸੜਕ ਦੀ ਮੁਰੰਮਤ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਹੈ ਤੇ ਹੁਣ ਕਣਕ ਨੰੂ ਮੰਡੀਆਂ ਵਿਚ ਲਿਆਉਣ ਲਈ ਕਿਸਾਨਾਂ ਨੰੂ ਇਸ ਸੜਕ ਤੋਂ ਲੰਘਣ ਵੇਲੇ ਮੁਸ਼ਕਿਲ ਪੇਸ਼ ਆਵੇਗੀ | ਉਨ੍ਹਾਂ ਸਬੰਧਿਤ ਵਿਭਾਗ ਤੇ ਮੰਡੀ ਬੋਰਡ ਪਾਸੋਂ ਮੰਗ ਕੀਤੀ ਕਿ ਪੁਲ ਤਿੱਬੜੀ ਤੋਂ ਗੁੰਝੀਆਂ ਬਾਂਗਰ ਤੇ ਤਿੱਬੜ ਨੰੂ ਮਿਲਾਉਣ ਵਾਲੀ ਸੜਕ ਨੰੂ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਲੇਚੱਕ ਦੀ ਵਾਟਰ ਸਪਲਾਈ ਦਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਮਾਵਾਂ-ਧੀਆਂ ਸਕੀਮ ਦੀ 13 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਰਜਿਸਟਰੇਸ਼ਨ ਸੰਬੰਧੀ ਪਿੰਡ ਧੰਨੇ ਵਿਖੇ ਮੀਟਿੰਗ <br/>
Ad Position 24