01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਚਮੁਖੀ ਸ੍ਰੀ ਹਨੰੂਮਾਨ ਮੰਦਿਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-04-2026
ਘਰੋਟਾ, 3 ਅਪ੍ਰੈਲ (ਸੰਜੀਵ ਗੁਪਤਾ)- ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵਲੋਂ ਬਾਪੂ ਆਸ਼ਰਮ ਵਿਖੇ ਪੰਚਮੁਖੀ ਸ੍ਰੀ ਹਨੂਮਾਨ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਵਿਧੀਵਤ ਪ੍ਰਾਣ ਪ੍ਰਤਿਸ਼ਠਾ, ਨਵਗ੍ਰਹਿ ਪੂਜਨ ਤੇ ਹੋਰ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ | ਸਮਾਗਮ ਦੌਰਾਨ ਮਹਿਲਾ ਉਥਾਨ ਮੰਡਲ ਵਲੋਂ ਭਜਨ-ਕੀਰਤਨ ਕਰਵਾਇਆ ਗਿਆ ਜਿਸ ਵਿਚ ਸੰਗਤ ਭਗਤੀ ਰੰਗ 'ਚ ਰੰਗੀ ਹੋਈ ਨਜ਼ਰ ਆਈ | ਪੂਰਾ ਮਾਹੌਲ 'ਜੈ ਸ੍ਰੀ ਹਨੂਮਾਨ' ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ | ਧਾਰਮਿਕ ਸਮਾਗਮ ਵਿਚ ਇਲਾਕੇ ਦੇ ਸੈਂਕੜਿਆਂ ਸ਼ਰਧਾਲੂਆਂ ਨੇ ਭਾਗ ਲਿਆ ਤੇ ਦਰਸ਼ਨ ਕਰਕੇ ਅਸੀਸ ਪ੍ਰਾਪਤ ਕੀਤੀ | ਸਮਾਗਮ ਦੇ ਅੰਤ ਵਿਚ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ | ਆਸ਼ਰਮ ਦੇ ਪ੍ਰਧਾਨ ਨਰੇਸ਼ ਕੁਮਾਰ ਤੇ ਸੰਚਾਲਕ ਪੰਕਜ ਭਾਈ ਨੇ ਸੰਗਤ ਨੂੰ ਸ੍ਰੀ ਹਨੂਮਾਨ ਜੈਯੰਤੀ ਦੀਆਂ ਵਧਾਈਆਂ ਦਿੱਤੀਆਂ | ਸਮਾਗਮ ਵਿਚ ਮੁੱਖ ਤੌਰ 'ਤੇ ਸੁਭਾਸ਼ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਡਾ: ਰਾਜ ਕੁਮਾਰ, ਕੇ.ਕੇ. ਸੰਧੂ, ਸੰਜੀਵ ਕੁਮਾਰ, ਮਹਿੰਦਰ ਸ਼ਰਮਾ, ਵਿਜੇ ਕੁਮਾਰ, ਪ੍ਰੇਮ ਕੁਮਾਰ ਅਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਜੀ. ਦੀ ਸੁਚਾਰੂ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਗੈਸ ਏਜੰਸੀਆਂ ਨਾਲ ਮੀਟਿੰਗ <br/>... ਅਗਲੀ ਖ਼ਬਰ ਬੁਲੇਟ ਮੋਟਰਸਾਈਕਲਾਂ ਦੀ ਉੱਚੀ ਆਵਾਜ਼ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਬਣੀ ਪ੍ਰੇਸ਼ਾਨੀ <br/>
Ad Position 24