ਬਟਾਲਾ, 4 ਅਪ੍ਰੈਲ (ਸਤਿੰਦਰ ਸਿੰਘ) -ਹਲਕਾ ਵਿਧਾਇਕ ਸ਼ੈਰੀ ਕਲਸੀ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ਿਵ ਬਟਾਲਵੀ ਆਰਟ ਐਂਡ ਕਲਚਰ ਸੁਸਾਇਟੀ ਬਟਾਲਾ ਵਲੋਂ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੇ ਸਹਿਯੋਗ ਨਾਲ ਸੁਸਾਇਟੀ ਦੇ ਚੇਅਰਮੈਨ ਵਿਜੈ ਕੁਮਾਰ ਸੋਨੀ ਦੀ ਅਗਵਾਈ 'ਚ ਸ਼ਿਵ ਕੁਮਾਰ ਆਡੀਟੋਰੀਅਮ ਬਟਾਲਾ ਵਿਖੇ ਰਵਾਇਤੀ ਭੰਗੜਾ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਟੇਟ ਐਵਾਰਡੀ ਪਿ੍ੰਸੀਪਲ ਸਤਿੰਦਰ ਕੌਰ ਕਾਹਲੋਂ ਤੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਸਰਪ੍ਰਸਤ ਪ੍ਰੋ. ਸਤਿੰਦਰ ਸਿੰਘ ਬਾਜਵਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਕੈਂਪ ਇੰਚਾਰਜ ਪ੍ਰੋ. ਦਲਜੀਤ ਸਿੰਘ ਧਾਰੋਵਾਲੀ ਤੇ ਭੰਗੜਾ ਕੋਚ ਲੈਕਚਰਾਰ ਤਰਲੋਕ ਸਿੰਘ ਨਾਥਪੁਰ ਦੀ ਦੇਖ-ਰੇਖ ਹੇਠ ਕੈਂਪ 'ਚ ਭੰਗੜਾ ਸਿਖਾਉਣ ਦਾ ਕੰਮ ਆਰੰਭ ਕੀਤਾ ਗਿਆ, ਜੋ ਰੋਜ਼ਾਨਾ ਸ਼ਾਮ 4 ਤੋਂ 5 ਵਜੇ ਤੱਕ ਲੱਗੇਗਾ | ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਦੇ ਪ੍ਰਧਾਨ ਤੇ ਰਵਾਇਤੀ ਭੰਗੜਾ ਕੋਚ ਪ੍ਰੋ. ਬਲਬੀਰ ਸਿੰਘ ਕੋਲਾ ਨੇ ਕੈਂਪ 'ਚ ਆਏ ਮਹਿਮਾਨਾਂ, ਪਤਵੰਤੇ ਸੱਜਣਾਂ ਤੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਅਧਿਆਪਕ ਆਗੂ ਲੈਕਚਰਾਰ ਦਿਲਬਾਗ ਸਿੰਘ ਪੱਡਾ, ਸਮਾਜ ਸੇਵਕ ਨਵਦੀਪ ਸਿੰਘ ਚੂਹੇਵਾਲ, ਇੰਡਸਟਰੀਲਿਸਟ ਰਕੇਸ਼ ਅਗਰਵਾਲ, ਹਰਜਿੰਦਰ ਸਿੰਘ ਕਮਲ, ਡਾ. ਹਰਦੀਪ ਸਿੰਘ, ਅਕਾਲੀ ਆਗੂ ਸਮਸ਼ੇਰ ਸਿੰਘ, ਕਿਸਾਨ ਆਗੂ ਕੰਵਲਜੀਤ ਸਿੰਘ, ਕਵਲਜੀਤ ਕੌਰ ਮਸਾਣੀਆਂ, ਰਣਜੀਤ ਕੌਰ ਬਾਜਵਾ, ਸੁਖਵਿੰਦਰ ਕੌਰ ਬਾਜਵਾ, ਜਗਿੰਦਰਪਾਲ ਸਿੰਘ ਬੱਬੂ, ਰਾਜਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਭਾਮ, ਗੁਲਾਬ ਸਿੰਘ ਜਫਰਵਾਲ, ਗੁਰਦੀਪ ਸਿੰਘ, ਸਰਪੰਚ ਸੁਖਪਾਲ ਸਿੰਘ, ਇੰਸਪੈਕਟਰ ਰਣਜੀਤ ਸਿੰਘ, ਦਲਬੀਰ ਸਿੰਘ ਸੇਖੋਵਾਲ, ਲੈਕਚਰਾਰ ਹਰਪਾਲ ਸਿੰਘ, ਸਾ. ਸਰਪੰਚ ਨਰਿੰਦਰ ਸਿੰਘ ਸੈਦ ਮੁਬਾਰਕ, ਰੂਪਤਜਿੰਦਰ ਸਿੰਘ, ਸੁਰਜਿੰਦਰ ਸਿੰਘ, ਲੈਕ. ਰਣਜੋਧ ਸਿੰਘ ਮੰਮਣ, ਇੰਜੀਨੀਅਰ ਸਰਵਣ ਸਿੰਘ, ਐੱਨ.ਆਰ.ਆਈ. ਪ੍ਰਭਜੋਤ ਸਿੰਘ ਸੱਖੋਵਾਲ, ਹਰਦਿਆਲ ਸਿੰਘ, ਹਰਦੀਪ ਸਿੰਘ, ਨਿਰਮਲਜੀਤ ਸਿੰਘ ਮਰੜ, ਹਰਵਿੰਦਰ ਸਿੰਘ ਹੈਪੀ, ਲੈਕ. ਸੂਬਾ ਸਿੰਘ, ਮਾ. ਸੁਭਾਸ਼ ਰਣੀਆਂ ਤੇ ਹੋਰ ਨੌਜਵਾਨ ਹਾਜ਼ਰ ਸਨ |