ਬਟਾਲਾ, 4 ਅਪ੍ਰੈਲ (ਸਤਿੰਦਰ ਸਿੰਘ)- ਰੈਂਕਰਜ਼ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਸਪੋਰਟਸ ਅਕੈਡਮੀ, ਖੇਡ ਡਾਇਰੈਕਟਰ ਉਲੰਪੀਅਨ ਸੁਖਵਿੰਦਰ ਸਿੰਘ ਗੱਬਰ ਦੇ ਦਿਸ਼ਾ-ਨਿਰਦੇਸ਼ ਹੇਠ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ | ਜ਼ਿਕਰਯੋਗ ਹੈ ਕਿ ਰੈਂਕਰਜ਼ ਅਕੈਡਮੀ ਵਿਖੇ ਪਿਛਲੇ ਦੋ ਸਾਲ ਤੋਂ ਭਾਰਤ ਦੀ ਨਾਮਵਰ ਸਪੋਰਟਸ ਅਕੈਡਮੀ ਰਾਊਾਡ ਗਲਾਸ ਦਾ ਸੈਂਟਰ ਸਫ਼ਲਤਾ ਪੂਰਵਕ ਚੱਲ ਰਿਹਾ ਹੈ | ਰਾਊਾਡ ਗਲਾਸ ਹਾਕੀ ਅਕੈਡਮੀ ਖਿਡਾਰੀਆਂ ਦੇ ਚੰਗੇ ਭਵਿੱਖ ਲਈ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ | ਰਾਊਾਡ ਗਲਾਸ ਅਕੈਡਮੀ ਵਲੋਂ ਰੈਂਕਰਜ਼ ਅਕੈਡਮੀ ਵਿਖੇ 11 ਅਪ੍ਰੈਲ ਨੂੰ ਹਾਕੀ ਖਿਡਾਰੀਆਂ ਦੇ ਟਰਾਇਲ ਲਏ ਜਾਣਗੇ ਤਾਂ ਕਿ ਵਧੀਆ ਤੇ ਯੋਗ ਖਿਡਾਰੀਆਂ ਦੀ ਚੋਣ ਹੋ ਸਕੇ | ਰੈਂਕਰਜ਼ ਅਕੈਡਮੀ ਦੇ ਐਮ.ਡੀ. ਇੰਜੀ. ਗੁਰਪ੍ਰੀਤ ਸਿੰਘ ਪਵਾਰ ਨੇ ਦੱਸਿਆ ਕਿ ਇਸ ਮੌਕੇ ਹਾਕੀ ਅੰਡਰ-14 (ਲੜਕੇ) ਜਨਮ ਮਿਤੀ 2013-2016 ਤੱਕ ਦੇ ਖਿਡਾਰੀ ਚੋਣ ਟਰਾਇਲਾਂ ਵਿਚ ਵਧ ਚੜ੍ਹ ਕੇ ਹਿੱਸਾ ਲੈ ਕੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਅਜੋਕੇ ਵਿਦਿਆਰਥੀ ਵਰਗ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਇਹ ਟਰਾਇਲ ਰੱਖੇ ਗਏ ਹਨ ਤਾਂ ਕਿ ਹਾਕੀ ਖੇਡਣ ਦੇ ਚਾਹਵਾਨ ਖਿਡਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਲਈ ਆਪਣੀ ਚੋਣ ਨੂੰ ਯਕੀਨੀ ਬਣਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਰੈਂਕਰਜ਼ ਅਕੈਡਮੀ ਲਈ ਚੁਣੇ ਗਏ ਖਿਡਾਰੀਆਂ ਲਈ ਉੱਚ ਪੱਧਰ ਦੀ ਸਿੱਖਿਆ ਦੇਣ ਦੇ ਨਾਲ-ਨਾਲ ਨਾਮਵਰ ਤੇ ਮਾਹਿਰ ਕੋਚਾਂ ਦੀ ਅਗਵਾਈ ਹੇਠ ਸਿਖਲਾਈ ਦਿੱਤੀ ਜਾਵੇਗੀ | ਖਿਡਾਰੀਆਂ ਲਈ ਵਧੀਆ ਰਿਹਾਇਸ਼, ਏ.ਸੀ. ਹੋਸਟਲ ਦੀ ਸੁਵਿਧਾ ਤੇ ਪੌਸ਼ਟਿਕ ਭੋਜਨ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ | ਇਸ ਮੌਕੇ ਸਕੂਲ ਪਿ੍ੰਸੀਪਲ ਹਰਵਿੰਦਰ ਸਿੰਘ ਰਿਆੜ, ਕੋਚ ਹਰਪਾਲ ਸਿੰਘ ਧਾਲੀਵਾਲ ਤੇ ਕੋਚ ਮਨਜੀਤ ਸਿੰਘ ਨਾਮਧਾਰੀ ਉਚੇਚੇ ਤੌਰ 'ਤੇ ਹਾਜ਼ਰ ਸਨ |