ਕਲਾਨੌਰ, 4 ਅਪ੍ਰੈਲ (ਪੁਰੇਵਾਲ)- ਅਜੋਕੇ ਸਮੇਂ 'ਚ ਪੇਂਡੂ ਖੇਤਰ ਦੇ ਬੱਚਿਆਂ ਨੂੰ ਉਚੇਰੀ ਤੇ ਗੁਣਵੱਤੀ ਸਿੱਖਿਆ ਦੇ ਕੇ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣ ਨਾਲ ਸਰਹੱਦੀ ਪਿੰਡ ਛੋਹਣ 'ਚ ਸਥਿਤ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੋਲੀ ਚਾਈਲਡ ਕਾਨਵੈਂਟ ਸਕੂਲ ਇਲਾਕੇ 'ਚ ਚਾਨਣ ਮੁਨਾਰਾ ਬਣਿਆ ਹੈ | ਪੰਜਾਬ ਦੇ ਹੋਰਨਾਂ ਜ਼ਿਲਿ੍ਹਆਂ ਦੇ ਮੁਕਾਬਲੇ ਜ਼ਿਲ੍ਹਾ ਗੁਰਦਾਸਪੁਰ ਸਰਹੱਦੀ ਖੇਤਰ ਹੋਣ ਕਾਰਨ ਇਹ ਖੇਤਰ ਗੁਣਕਾਰੀ ਤੇ ਮਿਆਰੀ ਵਿਦਿਆ ਦੇ ਪੱਖ ਤੋਂ ਕਾਫ਼ੀ ਪੱਛੜਿਆ ਹੋਇਆ ਸੀ | ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੁਸਾਇਟੀ ਆਫ ਸਿਸਟੈੱਸ ਆਫ ਚੈਰਿਟੀ ਵਲੋਂ ਬਲਾਕ ਕਲਾਨੌਰ ਦੇ ਪਿੰਡ ਛੋਹਣ 'ਚ ਸਥਾਪਤ ਕੀਤਾ ਗਿਆ ਹੋਲੀ ਚਾਈਲਡ ਕਾਨਵੈਂਟ ਸਕੂਲ ਆਪਣੀ ਮੰਜ਼ਿਲ ਵੱਲ ਨਿਰੰਤਰ ਵਧਦਾ ਹੋਇਆ ਵਿਦਿਆ ਦੇ ਖੇਤਰ 'ਚ ਸ਼ਾਲਾਘਾਯੋਗ ਕਾਰਜ ਕਰ ਰਿਹਾ ਹੈ | ਐਮ.ਏ., ਐਮ.ਐੱਡ., ਬੀ.ਐੱਡ., ਵਿਦਿਆ ਪ੍ਰਾਪਤ ਅਤੇ ਨੋਇਡਾ, ਸੋਨੀਪਤ ਤੇ ਦਿੱਲੀ ਵਰਗੇ ਮੈਟਰੋਸਿਟੀ ਸਕੂਲ 'ਚ ਪੜ੍ਹਾਉਣ ਦੇ ਤਜਰਬੇਕਾਰ ਪਿ੍ਸੀਪਲ ਸਿਸਟਰ ਸ਼ੈਰੀਨ ਦੀ ਯੋਗ ਅਗਵਾਈ ਸਦਕਾ ਇਹ ਸਕੂਲ ਪੂਰੇ ਇਲਾਕੇ 'ਚ ਬਿਨਾਂ ਕਿਸੇ ਭੇਦਭਾਵ ਬੱਚਿਆਂ ਨੂੰ ਵਿੱਦਿਆ ਮੁਹੱਈਆ ਕਰ ਕੇ ਨਾਮਣਾ ਖੱਟ ਰਿਹਾ ਹੈ | ਆਧੁਨਿਕ ਸਹੂਲਤਾਂ ਨਾਲ ਸੰਪੂਰਨ ਇਮਾਰਤ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਸਮਰੱਥ ਹੈ | ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਬੱਚਿਆਂ ਦੀ ਹਰੇਕ ਗਤੀਵਿਧੀ 'ਤੇ ਨਜ਼ਰ ਰੱਖੀ ਜਾਂਦੀ ਹੈ | ਸਕੂਲ ਦਾ ਪ੍ਰੀ-ਨਰਸਰੀ ਤੋਂ ਦਸਵੀਂ ਜਮਾਤ ਤੱਕ ਆਲੀਸ਼ਾਨ ਇਮਾਰਤ 'ਚ ਵੱਖ-ਵੱਖ ਬਲਾਕ ਆਧੁਨਿਕ ਸਹੂਲਤਾਂ ਨਾਲ ਭਰਪੂਰ ਹਨ | ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸੰਗੀਤ, ਆਰਟ ਦੇ ਨਾਲ-ਨਾਲ ਖੇਡਾਂ 'ਚ ਵਾਲੀਬਾਲ, ਬਾਸਕਿਟਬਾਲ, ਕਰਾਟੇ, ਚੈੱਸ, ਦੌੜਾਂ, ਹੈਾਡਬਾਲ, ਗੋਲਾ ਸੁੱਟਣਾ ਖੇਡਾਂ ਲਈ ਵਿਸ਼ੇਸ਼ ਮੈਦਾਨ ਅਤੇ ਤਜਰਬੇਕਾਰ ਕੋਚ ਵੀ ਸਕੂਲ 'ਚ ਬੱਚਿਆਂ ਨੂੰ ਉਪਲੱਬਧ ਕਰਵਾਇਆ ਗਿਆ ਹੈ | ਸਕੂਲ 'ਚ ਪਲੇਅਵੇਅ ਜਮਾਤ 'ਚ ਬੱਚਿਆਂ ਲਈ ਖਾਸ ਇੰਤਜਾਮ ਹਨ ਸਮੇਤ ਦਸਵੀਂ ਆਈ.ਸੀ.ਐਸ.ਈ. ਜਮਾਤਾਂ ਲਈ ਵੀ ਦਾਖਲਾ ਸ਼ੁਰੂ ਕੀਤਾ ਗਿਆ ਹੈ | ਸਕੂਲ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਵਧੀਆਂ ਟਰਾਂਸਪੋਰਟ ਦੀਆਂ ਬੱਸਾਂ ਤੇ ਤਜਰਬੇਕਾਰ ਬੱਸ ਡਰਾਈਵਰ ਤੇ ਸਹਾਇਕ ਹਨ |