22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਘਰੋਟਾ 'ਚ ਬਲਾਕ ਪੱਧਰੀ ਦਫ਼ਤਰ ਖੋਲ੍ਹਣ ਨੂੰ ਲੈ ਕੇ ਕੈਬਨਿਟ ਮੰਤਰੀ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-04-2026
ਘਰੋਟਾ, 4 ਅਪ੍ਰੈਲ (ਸੰਜੀਵ ਗੁਪਤਾ)- ਘਰੋਟਾ ਨੂੰ ਬਲਾਕ ਦਾ ਦਰਜਾ ਮਿਲੇ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਕਈ ਮਹੱਤਵਪੂਰਨ ਵਿਭਾਗਾਂ ਦੇ ਬਲਾਕ ਪੱਧਰੀ ਦਫ਼ਤਰ ਇੱਥੇ ਸਥਾਪਿਤ ਨਹੀਂ ਹੋ ਸਕੇ | ਇਸ ਸਮੱਸਿਆ ਨੂੰ ਲੈ ਕੇ ਘਰੋਟਾ ਪੰਚਾਇਤ ਤੇ ਬਲਾਕ ਵਿਕਾਸ ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਸੌਂਪਿਆ ਗਿਆ | ਸਰਪੰਚ ਸੰਜੀਵ ਕੁਮਾਰ ਰੋੜਾ, ਦੇਵ ਦੱਤ ਮਹਾਜਨ, ਸੰਜੀਵ ਮਹਿਰਾ, ਲਾਡੀ ਸਮੇਤ ਹੋਰ ਪੰਚਾਇਤ ਮੈਂਬਰ ਤੇ ਕਮੇਟੀ ਦੇ ਅਧਿਕਾਰੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸਾਲ 2011 ਵਿਚ ਘਰੋਟਾ ਨੂੰ ਬਲਾਕ ਦਾ ਦਰਜਾ ਦਿੱਤਾ ਗਿਆ ਸੀ | ਇਸ ਤੋਂ ਬਾਅਦ ਕੁਝ ਵਿਭਾਗਾਂ ਨੇ ਆਪਣੇ ਦਫ਼ਤਰ ਸ਼ੁਰੂ ਕਰ ਦਿੱਤੇ ਸਨ ਜਿਸ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਪਰ ਅੱਜ ਵੀ ਕਈ ਅਹਿਮ ਵਿਭਾਗ ਜਿਵੇਂ ਕਿ ਸੀ.ਡੀ.ਪੀ.ਓ., ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ, ਫੂਡ ਸਪਲਾਈ, ਜੰਗਲਾਤ ਵਿਭਾਗ, ਪਾਵਰਕਾਮ ਸਬ-ਡਵੀਜ਼ਨ ਤੇ ਕਾਂਡੀ ਪ੍ਰੋਜੈਕਟ ਦਫ਼ਤਰ ਇੱਥੇ ਨਹੀਂ ਖੁੱਲੇ੍ਹ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਭਾਗਾਂ ਦੇ ਦਫ਼ਤਰ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਪਠਾਨਕੋਟ ਜ਼ਿਲ੍ਹਾ ਮੁੱਖ ਦਫ਼ਤਰ ਜਾਣਾ ਪੈਂਦਾ ਹੈ | ਇਸ ਨਾਲ ਨਾ ਸਿਰਫ਼ ਸਮੇਂ ਦੀ ਬਰਬਾਦੀ ਹੁੰਦੀ ਹੈ, ਸਗੋਂ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ | ਖ਼ਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਤੇ ਵਿਦਿਆਰਥੀਆਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਵਿਕਾਸ ਪੁਰਸ਼ ਕੈਬਨਿਟ ਮੰਤਰੀ ਜਨਹਿਤ ਲੋਕਾਂ ਦੀ ਇਸ ਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਉਚਿੱਤ ਤਰਜ਼ੀਹ ਦਿੰਦੇ ਹੋਏ ਜਲਦੀ ਇਨ੍ਹਾਂ ਵਿਭਾਗਾਂ ਦੇ ਦਫ਼ਤਰ ਘਰੋਟਾ ਵਿਚ ਖੁੱਲ੍ਹਵਾਉਣ ਲਈ ਕਦਮ ਚੁੱਕਣਗੇ | ਇਸ ਤੋਂ ਇਲਾਵਾ ਬਲਾਕ ਸਮਿਤੀ ਚੇਅਰਮੈਨ ਪਵਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਅਤੇ ਚੇਅਰਮੈਨ ਮਨੋਹਰ ਸਿੰਘ, ਰਣਜੀਤ ਸਿੰਘ ਤੇ ਸੋਨੰੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੱਡੀ ਪੁਲ 'ਤੇ ਫਲ-ਸਬਜ਼ੀਆਂ ਦੇ ਫੇਰੀ ਵਾਲਿਆਂ ਨੂੰ ਹਟਾਉਣ ਲਈ ਟ੍ਰੈਫਿਕ ਪੁਲਿਸ ਨੇ ਚਲਾਈ ਵਿਸ਼ੇਸ਼ ਮੁਹਿੰਮ ਅਗਲੀ ਖ਼ਬਰ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀ ਬਿਲਡਿੰਗ ਦੀ ਉਸਾਰੀ ਨੂੰ ਨਗਰ ਨਿਗਮ ਵਲੋਂ ਰੁਕਵਾਇਆ
Ad Position 24